ਪੌਾਟੀ ਚੱਢਾ ਮਾਮਲਾ : ਸਾਰੇ 21 ਦੋਸ਼ੀਆਂ ਵਿਰੁੱਧ ਹੱਤ&

[JUGRAJ SINGH]

Prime VIP
Staff member
ਨਵੀਂ ਦਿੱਲੀ, 28 ਜਨਵਰੀ (ਏਜੰਸੀ)-ਸ਼ਰਾਬ ਦੇ ਉੱਘੇ ਕਾਰੋਬਾਰੀ ਗੁਰਦੀਪ ਸਿੰਘ ਚੱਢਾ (ਪੌਾਟੀ) ਤੇ ਉਸ ਦੇ ਛੋਟੇ ਭਰਾ ਹਰਦੀਪ ਸਿੰਘ ਦੀ ਹੱਤਿਆ ਦੇ ਮਾਮਲੇ ਨੂੰ ਨਵਾਂ ਮੋੜ ਦਿੰਦਿਆਂ ਦਿੱਲੀ ਦੀ ਇਕ ਅਦਾਲਤ ਨੇ ਉਤਰਾਖੰਡ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਸੁਖਦੇਵ ਸਿੰਘ ਨਾਮਧਾਰੀ ਸਮੇਤ ਸਾਰੇ 21 ਦੋਸ਼ੀਆਂ ਵਿਰੁੱਧ ਕਤਲ ਦੇ ਦੋਸ਼ਾਂ ਨੂੰ ਵਾਪਸ ਲੈ ਲਿਆ ਹੈ | ਅਦਾਲਤ ਨੇ ਕਿਹਾ ਹੈ ਕਿ ਮੁੱਖ ਕਥਿੱਤ ਸਾਜ਼ਿਸ਼ਕਾਰ ਨਾਮਧਾਰੀ ਤੇ ਉਸ ਦੇ ਨਿੱਜੀ ਸੁਰੱਖਿਆ ਅਧਿਕਾਰੀ ਸਚਿਨ ਤਿਆਗੀ ਵਿਰੁੱਧ ਅਪਰਾਧਕ ਮਾਮਲਾ ਬਣਦਾ ਹੈ ਪਰ ਕਤਲ ਦਾ ਨਹੀਂ | ਇਸ ਮਾਮਲੇ ਵਿਚ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ | ਸੈਸ਼ਨ ਅਦਾਲਤ ਨੇ ਕਤਲ ਦੇ ਦੋਸ਼ ਖਤਮ ਕਰਨ ਦੇ ਕਈ ਕਾਰਨ ਦੱਸੇ ਹਨ | ਵਧੀਕ ਸੈਸ਼ਨ ਜੱਜ ਵਿਮਲ ਕੁਮਾਰ ਯਾਦਵ ਨੇ ਦੋਸ਼ੀਆਂ ਵਿਰੁੱਧ ਦੋਸ਼ ਆਇਦ ਕਰਨ ਦਾ ਆਦੇਸ਼ ਦਿੰਦਿਆਂ ਕਿਹਾ ਹੈ ਕਿ 17 ਨਵੰਬਰ, 2012 ਨੂੰ ਗੋਲੀ ਚੱਲਣ ਦੀ ਵਾਪਰੀ ਘਟਨਾ ਜਿਸ ਵਿਚ ਪੌਾਟੀ ਚੱਢਾ ਤੇ ਹਰਦੀਪ ਸਿੰਘ ਦੀ ਮੌਤ ਹੋ ਗਈ ਸੀ, ਲਗਦਾ ਹੈ ਕਿ ਅਚਾਨਕ ਵਾਪਰੀ ਘਟਨਾ ਸੀ | ਬਾਕੀ 19 ਦੋਸ਼ੀਆਂ ਵਿਰੁੱਧ ਇਰਾਦਾ ਕਤਲ ਤੋਂ ਇਲਾਵਾ ਡਕੈਤੀ ਤੇ ਸਬੂਤ ਤਬਾਹ ਕਰਨ ਸਮੇਤ ਵੱਖ-ਵੱਖ ਧਰਾਵਾਂ ਤਹਿਤ ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ | ਰਸਮੀ ਤੌਰ 'ਤੇ ਸਾਰੇ ਦੋਸ਼ੀਆਂ ਵਿਰੁੱਧ ਕੱਲ੍ਹ 29 ਜਨਵਰੀ ਨੂੰ ਦੋਸ਼ ਆਇਦ ਕੀਤੇ ਜਾਣਗੇ |
 
Top