ਜੋ ਅੰਤ ਨੀ ਕਰਦੇ ਦੁੱਖਾ ਦਾ

ਜਵਾਨ ਹੋ ਕੇ ਮਾਪਿਆ ਦੇ ਜੋ ਅੰਤ ਨੀ ਕਰਦੇ
ਦੁੱਖਾ ਦਾ,
ਮਾਪਿਆ ਨੂੰ ਫਾਇਦਾ ਕੀ ਦੱਸੋ ਏਹੋ ਜਿਹੇ
ਪੁੱਤਾ ਦਾ,
ਸੱਸ ਨੂੰ ਝਿੜਕਾ ਮਾਰ-ਮਾਰ ਕੇ ਮਾਰ
ਦਿੱਤਾ ਨੂੰਹ ਨੇ,
ਸਹੁਰਾ ਸੀ ਜੋ ਪਹਿਲਵਾਨ ਕਦੇ ਮਾਰਿਆ
ਹੁਣ ਭੁੱਖਾ ਦਾ,
ਮੰਨਿਆ ਕਿ ਤੇਰਾ ਨਖਰਾ ਅੱਤ, ਅੱਤ
ਤੇਰੀ ਅਦਾ ਏ,
ਪਰ ਫੈਸ਼ਨ ਕਿੱਥੇ ਮਰਜਾਣੀ ਦੀਆ ਕੀਤੀਆ
ਦੋ ਗੁੱਤਾ ਦਾ,
ਯੋਧੇ ਸ਼ੂਰਵੀਰ ਅਣਖੀਆ ਦਾ ਦੇਸ਼ ਸੀ ਜੋ ਕਦੇ
ਦੋਸਤੋ,
ਅੱਜਕੱਲ ਬਣਕੇ ਰਹਿ ਗਿਆ ਦੇਸ਼ ਜਿਊਦਿਆ
ਬੁੱਤਾ ਦਾ,
ਜਵਾਨੀ ਲੰਘ ਗਈ ਜੇ ਤੇਰੀਆ ਰੁਸਵਾਈਆ
'ਚ,
ਬੁਢਾਪੇ ਵੇਲੇ ਅਚਾਰ ਪਾਉਣਾ ਫਿਰ ਪਿਆਰ
ਦੀਆ ਰੁੱਤਾ ਦਾ !!


unknwn
 
Top