ਖਾਲਸਾ ਜੀ ਇਹਨਾਂ ਭੁਲੇਖਿਆਂ ਵਿੱਚ ਨਹੀਂ ਪੈਣਾ

→ ✰ Dead . UnP ✰ ←

→ Pendu ✰ ←
Staff member
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਚਾਲਈ ਹੋਈ ਟਕਸਾਲ ਐ ਖਾਲਸਾ ਜੀ ਇਹਨਾਂ ਭੁਲੇਖਿਆਂ ਵਿੱਚ ਨਹੀਂ ਪੈਣਾ - ਵੀਹਵੀ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

ਗੁਰੂ ਪਿਆਰੇ ਖਾਲਸਾ ਜੀ" ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"

ਜੋ ਭੁੱਲੜ ਵੀਰ ਦਮਦਮੀ ਟਕਸਾਲ ਬਾਰੇ ਸੰਗਤਾ ਨੂੰ ਗੁਮਰਾਹ ਕਰ ਰਹੇ ਸਨ ਓਹ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਬਚਨਾਂ ਨੂੰ ਚੰਗੀ ਤਰਾਂ ਸੁਣ ਲੈਣ

ਇਹ ਠੀਕ ਹੈ ਕਿ ਸੰਤ ਜਰਨੈਲ ਸਿੰਘ ਜੀ ਦੀ ਸ਼ਹੀਦੀ ਤੋ ਬਆਦ ਟਕਸਾਲ ਸਾਰਕਰੀ ਗਲਬੇ ਹੇਠ ਦੱਬ ਗਈ , ਪਰ ਇਸਦਾ ਮਤਲਬ ਇਹ ਨਹੀਂ ਕਿ ਕੋਈ ਵੀ ਦੁੱਕੀ ਤਿੱਕੀ ਟਕਸਾਲ ਦੇ ਬਾਰੇ ਜੋ ਚਾਹਵੇ ਬਕੀ ਜਾਵੇ ,ਬਾਬਾ ਦੀਪ ਸਿੰਘ ਜੀ ਸ਼ਹੀਦ ਤੋ ਲੈ ਕੇ ਸੰਤ ਜਰਨੈਲ ਸਿੰਘ ਜੀ ਤੱਕ ਦਮਦਮੀ ਟਕਸਾਲ ਦੇ ਸਿੰਘਾ ਵਲੋਂ ਪੰਥ ਦੀ ਚੜਦੀ ਕਲਾ ਲਈ ਪਾਏ ਗਏ ਯੋਗਦਾਨ ਨੂੰ ਅੱਖੋਂ ਓਹਲੇ ਨਹੀ ਕੀਤਾ ਜਾ ਸਕਦਾ ਜਦੋਂ ਗੱਲ ਮੌਜੂਦਾ ਸੰਘਰਸ਼ ਦੀ ਚਲਦੀ ਐ ਤਾ 1984 ਤੋਂ ਪਹਿਲਾ ਅਤੇ ਬਆਦ ਵਿੱਚ ਦਮਦਮੀ ਟਕਸਾਲ ਦੇ ਸਿੰਘਾ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ ,ਭਾਈ ਅਮਰੀਕ ਸਿੰਘ ਜੀ , ਬਾਬਾ ਠਾਰਾ ਸਿੰਘ , ਭਾਈ ਰਾਮ ਸਿੰਘ ਸੁਲਤਾਨਪੁਰੀ , ਭਾਈ ਸੁਰਿੰਦਰ ਸਿੰਘ ਸੋਢੀ ਭਾਈ ਮਨਬੀਰ ਸਿੰਘ ਚਹੇੜੂ(Mukhi KCF) , ਬਾਬਾ ਗੁਰਬਚਨ ਸਿੰਘ ਮਾਨੋਚਾਹਲ( Mukhi BTFK ,& Panthic Committee Karjkari Jathedar Shri Akal Takhat Sahib) , ਭਾਈ ਗੁਰਦੇਵ ਸਿੰਘ ਓਸਮਾਨਵਾਲਾ(Member Panthic Committee) ,ਭਾਈ ਗੁਰਜੀਤ ਸਿੰਘ (President AISSF) ਜੱਥੇਦਾਰ ਗੁਰਦੇਵ ਸਿੰਘ ਕਾਓਕੇ( Jathedar Shri Akal Takhat Sahib) ਤੇ ਹੋਰ ਅਨੇਕਾਂ ਹੀ ਟਕਸਾਲ ਨਾਲ ਸੰਬਧਿਤ ਸਿੰਘਾ ਨੇ ਕੋਮ ਦੇ ਲਈ ਆਪਣਾ ਖੂਨ ਡੋਲਿਆ ਇਸ ਕਰਕੇ ਹੀ ਦਮਦਮੀ ਟਕਸਾਲ ਸਿੱਖ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਰੜਕਦੀ ਸੀ ਤੇ ਫਿਰ ਜਦੋਂ ਸਿੱਖ ਸੰਘਰਸ਼ ਤੇ ਹਨੇਰੇ ਦੇ ਬੱਦਲ ਸ਼ਾਅ ਗਏ ਟਕਸਾਲ ਵਿੱਚ ਘੁਸਪੈਠ ਕਰਕੇ ਟਕਸਾਲ ਦੇ ਅਕਸ ਨੂੰ ਬਹੁਤ ਵੱਡੀ ਢਾਅ ਲਾਈ ਜਿਸਦੇ ਸਿੱਟੇ ਵਜੋ ਦਮਦਮੀ ਟਕਸਾਲ ਜੋ ਕਿ ਕਿਸੇ ਸਮੇ ਯੋਧਿਆਂ ਦੀ ਖਾਣ ਮੰਨੀ ਜਾਂਦੀ ਸੀ ਓਹ ਸਿਰਫ ਨਾਂ ਦੀ ਹੀ ਰਹਿ ਗਈ ਅੱਜ ਬਾਕੀ ਸਿੱਖ ਜੱਥੇਬੰਦੀਆਂ ਵਾਗ ਟਕਸਾਲ ਵੀ ਪੂਰੀ ਤਰਾਂ ਸਰਕਾਰ ਦੇ ਕਬਜੇ ਹੇਠ ਆ ਗਈ ਟਕਸਾਲ ਉੱਤੇ ਕਬਜਾ ਕਰਨ ਮਗਰੋਂ ਸਿੱਕ ਵਿਰੋਧੀ ਤਾਕਤਾਂ ਦੀ ਅਗਲੀ ਚਾਲ ਇਸਦੇ ਇਤਿਹਾਸ ਨੂੰ ਖਤਮ ਕਰਨ ਦੀ ਹੈ ਇੱਕਲਾ ਟਕਸਾਲ ਦੇ ਇਤਿਹਾਸ ਨੂੰ ਹੀ ਨਹੀ ਸਗੋਂ ਪੂਰੇ ਸਿੱਖ ਇਤਿਹਾਸ ਨੁੰ ਤੋੜਨ ਦੀ ਕੋਸ਼ਿਸ ਹੋ ਰਹੀ ਹੈ ਇਸ ਚਾਲ ਵਿੱਚ ਕੁਝ ਆਪਣੇ ਦਿਸਣ ਵਾਲੇ ਵਿਹਰੇ ਦੁਸ਼ਮਣ ਨਾਲ ਰਲ ਕੇ ਕੌਮ ਨੂੰ ਗੁਮਰਾਹ ਕਰ ਰਹੇ ਨੇ ਅਤੇ ਸਾਡੇ ਭੋਲੇ ਲੋਕ ਓਹਨਾ ਦੀਆਂ ਚਾਲਾਂ ਵਿੱਚ ਫਸ ਰਹੇ ਨੇ ਪਰ ਸਾਨੁੰ ਦੁਸ਼ਮਣ ਦੀਆਂ ਚਾਲਾ ਤੋ ਬਚ ਕੇ ਸੰਤ ਜਰਨੈਲ ਸਿੰਘ ਜੀ ਦੇ ਅਤੇ ਬਾਕੀ ਸ਼ਹੀਦਾ ਦੇ ਬਚਨਾਂ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ | ਅੱਜ ਲੋੜ ਹੈ ਦੁਸ਼ਮਣ ਦੀਆਂ ਚਾਲਾ ਤੋ ਸੁਚੇਤ ਹੋ ਕੇ , ਬਾਣੀ ਤੇ ਬਾਣੇ ਨਾਲ ਜੁੜ ਕੇ , ਆਪਸੀ ਵੈਰ-ਵਿਰੋਥ ਤੇ ਮੱਤਭੇਦ ਭੁੱਲਾ ਕੇ ਇੱਕ ਨਿਸ਼ਾਨ ਸਾਹਿਬ ਹੇਠ ਇੱਕਠੇ ਹੋ ਕੇ ਚੱਲੀਏ ਗੁਰੂ ਨੂੰ ਭਾਵੇ ਤਾ ਚੜਦੀ ਕਲਾ ਹੋਵੇਗੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਮੂਹ ਜੱਥਾ , ਦਮਦਮੀ ਟਕਸਾਲ ਇੰਟਰਨੈਸ਼ਨਲ​
 

Mahaj

YodhaFakeeR
i respect taksal a lot and was proudly part of it ...but thr is serious lack of evidence about who started the taksal .....and you cant deny it ....apart from that... taksal's backgound is so solid that questions like "who started it" doesnt dull its glory.
but ...there is a steep fall in the character of taksal ...once lead by prominent , intelligent and true khalsa like baba deep singh , sunder singh , jarnail singh bhindranwala ..today taksalis(not all) and thr leader(s) are incompetent , selfish , nakhalas and bigots
hoin bhulan di kheema
 
Top