ਇਹ ਜਿੰਦਾ ਦਿਲੀ

Yaar Punjabi

Prime VIP
ਇਹ ਜਿੰਦਾ ਦਿਲੀ ਛੱਡੀ ਨਹੀ ਜਾਣੀ
ਉਹ ਮਰਜਾਣੀ ਮਰਕੇ ਵੀ ਦਿਲੋ ਕੱਢੀ ਨਹੀ ਜਾਣੀ

ਉਹਦੀਆ ਆਖਰੀ ਸਾਹਵਾ ਤੱਕ ਨੇ ਸਾਹ ਮੇਰੇ
ਉਹਦੀਆ ਖੁਸੀਆ ਨਾਲ ਜੁੜੇ ਨੇ ਚਾਅ ਮੇਰੇ
ਜਿਹਤੋ ਸਿਖਿਆ ਹੱਸਣਾ ਉਹਨੇ ਹੀ ਦਿਤੇ ਨੈਣ ਰਵਾ ਮੇਰੇ
ਹੋਈ ਹੋਣੀ ਮਜਬੂਰ ਉਹ ਵੀ
ਛੱਡ ਗਈ ਜੋ ਰਾਹ ਮੇਰੇ"
ਕੱਢਕੇ ਸਾਹ ਆਪਣੇ ਪਿਆਰ ਦੇ
ਬਚਾ ਗਈ ਇਜੱਤ ਮਾਪਿਆ ਦੀ ਧੀ ਧਿਆਣੀ

ਇਹ ਜਿੰਦਾ ਦਿਲੀ ਛੱਡੀ ਨਹੀ ਜਾਣੀ
ਉਹ ਮਰਜਾਣੀ ਮਰਕੇ ਵੀ ਦਿਲੋ ਕੱਢੀ ਨਹੀ ਜਾਣੀ


ਉਹਦੀਆ ਅੱਖਾ ਜੋ ਬਹੁਤ ਪਸੰਦ ਮੈਨੂੰ
ਹੁਸਨ ਦੀ ਕੀ ਗੱਲ ਕਰਾ ਮਾਰ ਗਈ ਉਹਦੀ ਸੰਗ ਮੈਨੂੰ
ਪਹਿਲਾ ਗੱਲਾ ਚ ਫਿਰ ਸੱਚੀ ਹੀ ਬਣਾ ਗਈ ਚੰਦ ਮੈਨੂੰ
ਉਹ ਧਰਤੀ ਤੇ ਮੈ ਅੰਬਰਾ ਤੇ
ਕਿੰਜ ਮਿਲ ਸਕਦੀ ਏ ਮੇਰੀ ਪਸੰਦ ਮੈਨੂੰ
ਮਨਦੀਪ ਖੜਾ ਰਿਹਾ ਪਰਲੇ ਮੋੜ ਤੇ
ਪਰ ਮੁੜਕੇ ਨਾ ਮੁੜਿਆ ਹਾਣੀ

ਇਹ ਜਿੰਦਾ ਦਿਲੀ ਛੱਡੀ ਨਹੀ ਜਾਣੀ
ਉਹ ਮਰਜਾਣੀ ਮਰਕੇ ਵੀ ਦਿਲੋ ਕੱਢੀ ਨਹੀ ਜਾਣੀ
 

Arun Bhardwaj

-->> Rule-Breaker <<--
smiley32.gif
smiley32.gif
 
Top