ਮੇਰੇ ਗੀਤਾਂ 'ਚ ਨਹੀ ਹੁੰਦੀ ਚੰਨ ਤਾਰਿਆਂ ਦੀ ਗੱਲ

Yaar Punjabi

Prime VIP
ਮੇਰੇ ਗੀਤਾਂ 'ਚ ਨਹੀ ਹੁੰਦੀ ਚੰਨ ਤਾਰਿਆਂ ਦੀ ਗੱਲ
ਨਾ ਹੀ ਪਰੀਆਂ ਦੇ ਦੇਸ਼ ਤੇ ਨਜਾਰਿਆਂ ਦੀ ਗੱਲ
ਮੈਂ ਤਾਂ ਲਿਖਦਾ ਹਾਂ ਦੇਖ ਯਾਰੋ ਜਿੰਦਗੀ ਦੇ ਰੰਗ
ਕਿਤੇ ਹਾਸੇ ਅਤੇ ਕਿਤੇ ਹੰਝੂ ਖਾਰਿਆਂ ਦੀ ਗੱਲ
ਪੇਂਡੂ ਮਾਪਿਆਂ ਦਾ ਪੁੱਤ ਬਣ ਸਕਿਆ ਨਾ ਸ਼ਹਿਰੀ
ਤਾਹੀਓ ਕਲਮ ਮੇਰੀ ਦੀ ਸੋਚ ਹੋ ਨਾ ਸਕੀ ਗਹਿਰੀ
ਮੈਨੂੰ ਲਿਖਣੇ ਨਹੀ ਆਉਦੇ ਅਣਸੁਣੇ ਜਿਹੇ ਬੋਲ
ਮੇਰੇ ਖਾਨੇ ਨਹੀਓ ਪੈਂਦੀ ਸ਼ਿਵ ਪਾਤਰ ਦੀ ਸਾ਼ਇਰੀ
ਕੋਈ ਕਰੇ ਕੱਚੇ ਘਰ ਜਾਂ ਚੁਬਾਰਿਆਂ ਦੀ ਗੱਲ
ਉਹੀਓ ਲੱਗੇ ਮੈਨੂੰ ਜਾਣੀ ਸਾਡੇ ਸਾਰਿਆਂ ਦੀ ਗੱਲ
ਹਰ ਸ਼ਾਇਰ ਦੀ ਨਜ਼ਮ ਨੂੰ ਦਾਦ ਦੇਵੇ ਮੰਗਲੀ
ਭਾਂਵੇ ਸਿਰੋ ਲੰਗ ਜਾਵੇ ਬੋਲਾਂ ਭਾਰਿਆਂ ਦੀ ਗੱਲ
ਮੇਰੇ ਗੀਤਾਂ 'ਚ ਨਹੀ ਹੁੰਦੀ ਚੰਨ ਤਾਰਿਆਂ ਦੀ ਗੱਲ
 

Arun Bhardwaj

-->> Rule-Breaker <<--
JSM.gif
 
Top