ਖੂਨਦਾਨ ਕਿ ਪਸੀਨਾਦਾਨ

Arun Bhardwaj

-->> Rule-Breaker <<--
ਸ਼ਾਇਦ ਮੇਰੇ ਬਹੁਤੇ ਦੋਸਤਾਂ ਨੂੰ ਇਸ ਕਵਿਤਾ ਦੇ ਅਰਥ ਸਮਝ ਨਾ ਆਉਣ | ਹੋ ਸਕਦਾ ਵਧੀਆ ਵੀ ਨਾ ਲੱਗੇ | ਪਰ ਜਿਹੜੇ ਸਾਹਿਤ ਨਾਲ ਪਿਆਰ ਕਰਦੇ ਨੇ ਮਤਲਬ ਕਿ ਜਿਨ੍ਹਾ ਦਾ ਕਿਤਾਵਾਂ ਨਾਲ ਬਹੁਤ ਪਿਆਰ ਹੈ ਚਾਹੇ ਓਹ ਕਾਵਿ ਨਾਲ ਸਬੰਧਿਤ ਹੋਵੇ ਚਾਹੇ ਵਾਰਤਕ ਨਾਲ
ਓਹ ਇਸ ਤ੍ਰਾਸਦੀ ਹਾਲਤ ਨੂੰ ਜਰੁਰ ਮਹਿਸੂਸ ਕਰਨਗੇ ......ਇਹ ਮਜਦੂਰਾਂ ਦੇ ਹੱਕ ਵਿਚ ਤੇ ਸ਼ਾਸ਼ਕ ਵਰਗ ਦੇ ਖਿਲਾਫ਼ ਲਿਖੀ ਰਚਨਾ ਹੈ ਮੈਂ ਵੈਸੇ ਤਾ ਸ਼ਾਇਦ ਇਨ੍ਹਾ ਦੀ ਆਰਥਿਕ ਤੌਰ ਤੇ ਮਦਦ ਕਰਨ ਵਿਚ ਨਾਕਾਮ ਹਾ ਪਰ ਇਨ੍ਹਾ ਦੇ ਦਰਦ ਨੂੰ ਲਫਜਾ ਦਾ ਜਾਮਾ ਪਵਾਕੇ ਤੁਹਾਡੇ ਨਾਲ ਸਾਂਝਾ ਕਰਨ ਦੀ ਨਿੱਕੀ ਜਿਹੀ ਤੇ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਆਸ ਹੈ ਤੁਸੀਂ ਇਸ ਕੋਸ਼ਿਸ਼ ਨੂੰ ਕਾਬੂਲੋਗੇ ........


......ਖੂਨਦਾਨ ਕਿ ਪਸੀਨਾਦਾਨ ..........

ਅਸੀਂ ਕੀ ਰੱਬ ਨੂੰ ਧਿਆਉਣਾ ??,
ਜਾ ਸਮਾਜ ਨੂੰ ਸੁਧਾਰਨ ਵਿਚ ,
ਅਸੀਂ ਕੀ ਯੋਗਦਾਨ ਪਾਉਣਾ ??
ਸਾਨੂੰ ਤਾ 2 ਵੇਲੇ ਦੀ ਰੋਟੀ ਦਾ,
ਫਿਕਰ ਲੱਗਾ ਰਹਿੰਦਾ ਹੈ |
ਸਾਡੇ ਲਈ ਸੂਰਜ਼ ਚਾਨਣ ਦੇਣ ਵਾਲਾ ਨਹੀ,
ਸਗੋ ਸਦੀਆਂ ਤੋ ਬੁਝੇ ਹੋਏ ਕੋਲੇ,
ਦਾ ਇਕ ਟੁਕੜਾ ਹੈ |
ਜਦੋ ਸੂਰਜ਼ ਚੜ੍ਹਦਾ ਤੇ,
ਸਾਡੇ ਸੀਨੇ ਚੋ ਪਸੀਨਾ,
ਪੁੰਗਰਨਾ ਸ਼ੁਰੂ ਹੋ ਜਾਂਦਾ ਹੈ |
ਸਾਨੂੰ ਕੀਲੀ ਤੇ ਟੰਗੇ ਫਟੇ ਪੁਰਾਣੇ,
ਕਪੜਿਆ ਨੂੰ ਗ੍ਹੂੜੀ ਨੀਂਦ ਚੋ,
ਉਠਾਉਣਾ ਪਾਉਂਦਾ ਹੈ |
ਇੰਨਾ ਦਰਦਨਾਕ ਇਹ ਨਹੀ ਹੁੰਦਾ ਕਿ,
ਅਸੀਂ ਨਿਰਣੇ ਕਾਲਜੇ ਕੰਮ ਤੇ ਜਾ ਰਹੇ ਆ ,
ਸਗੋ ਦਰਦਨਾਕ ਤਾ ਇਹ ਹੁੰਦਾ ਹੈ ,
ਕਿ ਸਾਡੇ ਕੰਮ ਤੇ ਜਾਣ ਪਿਛੋਂ ਵੀ ਸਾਡੇ ਬੱਚੇ,
ਤੇ ਸਾਡੀਆਂ ਘਰਵਾਲੀਆਂ ਭੁਖੀਆਂ ਰਹਿਣਗੀਆਂ,
ਜਦੋ ਤਕ ਅਸੀਂ ਸ਼ਾਮ ਨੂੰ ਘਰ ਵਾਪਿਸ,
ਚੰਦ ਕੁ ਰੁਪਏ ਲੈਕੇ ਨਹੀ ਆ ਜਾਂਦੇ |
ਸਾਡੇ ਹੰਝੂਆਂ ਵਿਚ ਐਨੀ ਹਿਮੰਤ ਕਿਥੇ ?
ਕਿ ਓਹ ਮਿਸਤਰੀ ਜਾ ਠੇਕੇਦਾਰ ਦੇ ,
ਪੱਥਰ ਦਿਲ ਨੂੰ ਪਿਘਲਾ ਸਕਣ |
ਲੋਕ ਪਿੰਡਾ -ਸ਼ਹਿਰਾਂ ਵਿਚ,
ਖੂਨਦਾਨ ਕੈੰਪ ਲਾਉਂਦੇ ਨੇ ,
ਬਹੁਤ ਸਾਰੇ ਲੋਕ ਆਪਣਾ ਖੂਨ,
ਆਪਣਾ ਨਾਮ ਕਮਾਉਣ ਲਈ ਦਾਨ ਕਰਦੇ ਨੇ |
ਪਰ ਜੇ ਐਥੇ ਸਾਡੀ ਗੱਲ ਹੋਵੇ ਤਾ,
ਸਾਡਾ ਖੂਨ ਤਾ ਸਾਰੀ ਜਿੰਦਗੀ,
ਬੇਵਸੀਆਂ ,ਬੁਰੇ ਸਮੇ, ਗਰੀਬੀ,
ਤੇ ਇਛਾਵਾਂ ਪੂਰੀਆਂ ਨਾ ਕਰ ਸਕਣ ਦੇ ਫਿਕਰ,
ਚੂਸਦੇ ਰਹਿੰਦੇ ਨੇ |
ਅਸੀਂ ਤਾ ਹੱਡੀਆਂ ਦੇ ਸਹਾਰੇ ਤੁਰੇ ਰਹਿੰਦੇ ਆ |
ਹੱਡੀਆਂ ਨੂੰ ਵੀ ਇਕ ਅਵੱਲਾ ਜਿਹਾ ਘੁਣ ਖਾਂਦਾ ਰਹਿੰਦਾ ਹੈ |
ਸਾਡੇ ਲਈ ਖੂਨ ਦਾਨ ਕਰਨਾ ਤਾ ਬਹੁਤ,
ਦੂਰ ਦੀ ਗੱਲ ਜੇ ਕਿਤੇ ਸ਼ਹਿਰ ਵਿਚ,
ਪਸੀਨਾ ਦਾਨ ਕਰਨ ਦੇ ਕੈੰਪ ਲਗਦੇ ਹੁੰਦੇ,
ਸਾਡੇ ਕੋਲੋ ਤਾ ਆਪਣਾ ਪਸੀਨਾ ਵੀ ਦਾਨ ਨਹੀ ਕੀਤਾ ਜਾਣਾ ਸੀ |
ਕਿਉਂਕਿ ਏਹੋ ਹੀ ਇਕ ਸਾਡਾ ਸੱਚਾ ਸਾਥੀ ਹੈ |
ਜਿਸਦੇ ਨਾਲ ਅਸੀਂ ਜਿੰਦਗੀ ਦਾ ਹਰ ਰੁਖਾ ਪਲ ਸਾਂਝਾ ਕਰਦੇ ਆ |
ਇਸ ਦੇ ਨਾਲ ਹੀ ਪਛਾਣ ਹੈ ਸਾਡੀ |
ਵੈਸੇ ਤਾ ਸਾਡੇ ਸੀਨੇ ਵਿਚ ਸਾਰੀ ਜਿੰਦਗੀ ਠੰਡ ਨਹੀ ਪੈਂਦੀ,
ਪਰ ਸ਼ਾਇਦ ਇਹ ਸਾਡੇ ਮਘਦੇ ਸਿਵੇ ਦੇ ਸੀਨੇ ਠੰਡ ਪਾ ਦਵੇ ,
.............................................ਸਾਡੇ ਤੋ ਮਗਰੋ .....|
ਇਸ ਕਰਕੇ ਮਾਫ਼ ਕਰਿਓ ਹਾਣੀਓ,
ਅਸੀਂ ਆਪਣੀ ਪਸੀਨਾ ਦਾਨ ਨਹੀ ਕਰ ਸਕਦੇ |.......:((
.....ਤੇਜੀ ਅੱਪਰਾ ..{ ਲਾਲੀ ਅੱਪਰਾ } .......

 

JUGGY D

BACK TO BASIC
ਵੀਰ ਇਕ ਦੋਰ ਸੀ ਜਦੋ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਕਵਿਤਾਵਾ ਦਾ ਬਹੁਤ ਜੋਰ ਹੁੰਦਾ ਸੀ .... ਅਵਤਾਰ ਸਿੰਘ ਨੇ ਆਪਣੀ ਜਿੰਦਗੀ ਵੀ ਇਸੇ ਪ੍ਰਗਤੀਵਾਦੀ ਕਵਿਤਾ ਦੇ ਕਰਕੇ ਖਤਮ ਕਰਾਲੀ .... ਮੈਂ ਖੁਦੀ ਵੀ ਕੋਸ਼ਿਸ ਕਰਦਾ ਹੁੰਦਾ ਕੁਝ ਅਜਿਹਾ ਲਿਖਣ ਦੀ ਪਰ ............ :n

ਵੀਰੇ ਅਗੇ ਵੀ ਅਜਿਹਾ ਚੰਗਾ ਚੰਗਾ ਲਿਖਦਾ ਰਹੀ ...:wah
 

Arun Bhardwaj

-->> Rule-Breaker <<--
^^^^ wording of Lally Apra for ur cmt "bro main v avtaar pash nu padh reha hai .....usdian kavitavan vicho eh kavita ne janam leya.....aas hai k agge to v idda da likhda rahanga.."
 
Top