ਅਸਲੀ ਘਰ

Arun Bhardwaj

-->> Rule-Breaker <<--
...........ਕਵਿਤਾ.............
ਸ਼ਾਮਾਂ ਢਲ ਦਿਆਂ ਹੀ
ਮੈਨੂੰ ਉਸ ਜਗ੍ਹਾ ਤੋਂ
ਬੜਾ ਡਰ ਲਗਦਾ।
ਕਿਉਂਕਿ ਦਾਦੀ ਮਾਂ ਨੇ
ਕਿਹਾ ਸੀ ਬੱਚਿਓ
ਸ਼ਿਵਿਆਂ ਵਾਲੇ ਪਾਸੇ
ਨਾ ਜਾਇਓ ਉਸਦੇ ਪਿੱਪਲ
ਤੇ ਤਾਂ ਭੂਤਾਂ ਰਹਿੰਦੀਆਂ ਨੇ।
ਹੁਣ ਜਦੋਂ ਬਾਪੂ ਦੀ
ਅਰਥੀ ਨੂੰ ਕੱਧਾ ਦੇ ਕੇ
ਉੱਥੇ ਪੁਜਾ ਤਾਂ ਅਹਿਸਾਸ
ਹੋਇਆ ਕਿ ਮਨੁੱਖ ਦਾ
ਅਸਲੀ ਘਰ ਤਾਂ ਇਹੋ
ਹੀ ਹੈ ਜਿਸ ਤੋਂ ਮੈਂ
ਸਾਰੀ ਉਮਰ ਡਰਦਾ ਰਿਹਾ।
.By-.
Jagtar Pakho Kalan
 
Top