ਟੁੱਟੇ ਤਾਰੇ ਢੂੰਢਣ ਜਾਂਦੈ

bhandohal

Well-known member
ਜਦ ਵੀ ਤੇਰਾ ਚੇਤਾ ਆਵੇ |
ਅੱਖ ਦਾ ਹਰ ਹੰਝੂ ਮੁਸਕਾਵੇ |
ਘਰ ਆਪਣੇ ਨੂੰ ਜਦ ਵੀ ਪਰਤਾਂ ,
ਸਾਇਆ ਵੀ ਮੁੜ ਨਾਲ ਨਾ ਆਵੇ |
ਤੱਕ ਕੇ ਘੋਰ ਹਨੇਰਾ ਦਿਲ ਦਾ ,
ਸੂਰਜ ਵੀ ਰਸਤਾ ਛੱਡ ਜਾਵੇ |
ਰੂਹ ਨੇ ਏਨੇ ਦਰਦ ਸਹੇ ਨੇ ,
ਖੁਸ਼ੀਆਂ ਤੋਂ ਹੁਣ ਦਿਲ ਘਬਰਾਵੇ |
ਖੌਰੇ ਉਸਨੂੰ ਕੀ ਮਿਲਣਾ ,ਜੋ
ਦਿਲ ਚੋਂ ਮੇਰੀ ਯਾਦ ਮਿਟਾਵੇ |
ਪੁੱਛ ਲਿਆ ਕਰ ਹਾਲ ਕਦੇ ਤਾਂ,
ਚੰਦਰਾ ਮਨ ਬਸ ਏਨਾ ਚਾਹਵੇ |
ਮੋਹ ਨਾ ਰਹਿੰਦਾ ਨੀਂਦਾਂ ਤਾਈਂ ,
ਖਾਬਾਂ ਤੋਂ ਜਦ ਮਨ ਉਕਤਾਵੇ |
ਸ਼ਾਮ ਢਲੇ ਤਾਂ ਮਨ ਦੇ ਅੰਦਰ ,
ਯਾਦ ਤੇਰੀ ਆ ਖੌਰੂ ਪਾਵੇ |
ਟੁੱਟੇ ਤਾਰੇ ਢੂੰਢਣ ਜਾਂਦੈ ,
ਦਿਲ ਨੂੰ ਕੋਈ ਕੀ ਸਮਝਾਵੇ | by raj aulak:)
 
Top