ਭਲੇ ਦੀ ਕੀਮਤ

Mandeep Kaur Guraya

MAIN JATTI PUNJAB DI ..
"ਅੱਲਾ ਦੇ ਨਾਮ ਤੇ ਗਰੀਬ ਨੂੰ ਰੋਟੀ .....ਦੋ ਦਿਨ ਤੋਂ ਭੂਖਾ ਹਾਂ ... ਸਾਹਿਬ ...ਅੱਲਾ ਦੇ ਨਾਮ.... | " ਮੰਗਤੇ ਦੇ ਇਹ ਸ਼ਬਦ ਮੈਨੂੰ ਪ੍ਰਭਾਵਿਤ ਕੀਤੇ ਬਿਨਾ ਨਾ ਰਹਿ ਸਕੇ | ਮੰਗਤੇ ਦੀ ਹਾਲਤ ਵੇਖਦੇ ਹੋਏ ਮੈਂ ਉਸਨੁ ਆਪਣੇ ਟਿਫ਼ਿਨ ਚੋਂ ਇਕ ਰੋਟੀ ਦੇ ਦਿੱਤੀ |
ਰੋਟੀ ਖਾਣ ਬਾਅਦ ਹੀ ਮਾਂਗਤਾ ਪੇਟ ਤੇ ਹਥ ਰਖ ਕੇ ਜ਼ਮੀਨ ਤੇ ਲੇਟਦਾ ਹੋਇਆ
"ਬਚਾਓ ਬਚਾਓ " ਦੀਆ ਆਵਾਜ਼ਾ ਦੇਈ ਜਾ ਰਿਹਾ ਸੀ | ਦੂਰ ਖੜਾ ਇਕ ਪੁਲਿਸ ਵਾਲਾ ਜਲਦੀ ਨਾਲ ਸਾਡੇ ਕੋਲ ਆਇਆ ਤੇ ਮੰਗਤੇ ਨੂ ਪੁਛਣ ਲੱਗਾ " ਕੀ ਹੋਇਆ ਓਏ ਕਿਉ ਤੂੰ ਸੜ੍ਹਕ ਤੇ ਲਿਟਣ ਲੱਗਾਂ ? "
"ਸਾਹਿਬ .... ਜੀ ਮੈਂ ਕੋਈ ਗੁਨਾਹ ਨਹੀ ਕੀਤਾ | ਮੈਨੂੰ ਤਾਂ ਭੁਖ ਲੱਗੀ ਸੀ | ਮੈਂ ਬਾਊ ਜੀ ਤੋਂ ਰੋਟੀ ਮੰਗ ਕੇ ਖਾਧੀ ਸੀ | ਪਤਾ ਨੀ ਰੋਟੀ ਵਿਚ .....ਸਾਹਿਬ .....ਸਾਹਿਬ ਜੀ ਪਤਾ ਨੀ ਰੋਟੀ ਵਿਚ ......", ਮਾਂਗਤਾ ਕੰਬਦਾ ਹੋਏਆ ਬੋਲ ਰਿਹਾ ਸੀ |
ਮਾਮਲਾ ਕਾਫੀ ਵਿਗੜਦਾ ਹੋਇਆ ਦੇਖ ਕੇ ਅਤੇ ਝੂਠੀ ਤੋਹਮਤ ਦੇ ਡਰੋਂ ਮੈਂ ਉਸ ਮੰਗਤੇ ਨੂੰ 200 ਰੁਪੇ ਦੇ ਦਿੱਤੇ ਅਤੇ ਉਥੋਂ ਤੁਰ ਪਿਆ | ਥੋੜੀ ਦੂਰ ਜਾਕੇ ਜਦੋਂ ਮੈਂ ਪਿਛੇ ਮੁੜ ਕੇ ਦੇਖਿਆ ਤਾਂ ਉਹ ਮੰਗਤਾ ਅਤੇ ਪੁਲਿਸ ਵਾਲਾ ਹਥ ਤੇ ਹਥ ਮਾਰ ਕੇ ਹੱਸਦੇ ਹੋਏ ਬਾਜ਼ਾਰ ਵਾਲੀ ਗਲੀ ਦਾ ਮੋੜ ਮੁੜ ਗਏ |
- ਸਵਰਨ ਸਿੰਘ ਬਰਾੜ
 
Top