Yaar Punjabi
Prime VIP
"ਨਿਤਾਣਿਆ ਦਾ ਤਾਣ ਬਣੀ
ਨਿਮਾਣਿਆ ਦਾ ਮਾਣ ਬਣੀ"
ਨਿਆਸਰਿਆ ਦੀ ਆਸ ਬਣੀ
ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ
"ਡੁੱਬਦੇ ਸੂਰਜ ਨੂੰ ਵੀ ਸਲਾਮ ਬਣੀ
ਹਿੰਦ ਪਾਕਿ ਲਈ ਦੋਸਤੀ ਦਾ ਪੈਗਾਮ ਬਣੀ"
ਵਾਹਗਾ ਤੇ ਫੋਜੀਆ ਲਈ ਤੂੰ ਸਾਹਸ ਬਣੀ
ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ
" ਮਜਲੂਮਾ ਦਾ ਤੂੰ ਹੱਕ ਬਣੀ
ਨਫਰਤ ,ਝਗੜੇ,ਜੁਲਮਾ ਤੋ ਕੁੱਝ ਵੱਖ ਬਣੀ"
ਜਦੋ ਬੀਜੀਏ ਕਣਕ ਤਾ ਬੱਦਲਾ ਦਾ, ਜਦੋ ਪੱਕੇ ਤਾ ਸਾਫ ਆਕਾਸ ਬਣੀ
ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ
"ਹੋਲੀ ਨੂੰ ਕਹਿ ਦੇਈ ," ਅਮਨ ਅਮਾਨ ਦੇ ਰੰਗਾ ਦਾ ਹੋਰ ਗੂੜਾ ਗੁਲਾਲ ਕਰੀ
ਦੀਵਾਲੀ ਨੂੰ ਆਖ ਦੇਈ,"ਝੂਠ ਦੇ ਹਨੇਰੇ ਚ ਸੱਚ ਦਾ ਦੀਵਾ ਬਾਲ ਬਣੀ"
ਜਿਥੇ ੨੬ ਸਾਲ ਚੱਲਦੇ ਕੇਸ,ਇਨਸਾਫ ਦਾ ਤੂੰ ਉਥੇ ਨਿਵਾਸ ਬਣੀ
ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ
" ਜੋ ਹਰ ਕਿਸੇ ਲਈ ਖੁਲੇ ਖਜਾਨੇ ਉਹ ਆਬਾਦ ਬਣੀ
ਭੁੱਲ ਗਏ ਜੋ ਵਿਰਸਾ ਆਪਣਾ ਉਹਨਾ ਲਈ ਵਿਰਸੇ ਦੀ ਯਾਦ ਬਣੀ"
ਪਰਦੇਸੀ ਉਡ ਗਏ ਪੰਛੀਆ ਦਾ ਮੁੜ ਘਰ ਪਰਵਾਸ ਬਣੀ
ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ
" ਲੋਕੀ ਮੁੜ ਮੁੜ ਤੈਨੂੰ ਉਡੀਕਣ ਚਮਕੀਲੇ ਜਿਹਾ ਕਲਾਕਾਰ ਬਣੀ
ਅਮਰ ਜਿਹਦਾ ਹਰ ਵਰਕਾ ਉਹ ਜਿਹਾ ਗੀਤਕਾਰ ਬਣੀ"
ਆ . ਪਾਇਰੇਸੀ ਕਰਨ ਵਾਲਿਆ ਦਾ ਤੂੰ ਨਾਸ ਬਣੀ
ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ
"ਉਚਿਆ ਨੀਵਿਆ ਦੀ ਤੂੰ ਕਦਰ ਬਣੀ
ਕਿਰਪਾ ਕਰ ਅੱਤਵਾਦ ਦੀ ਕੋਈ ਨਾ ਖਬਰ ਬਣੀ"
ਤੈਨੂੰ ਕਹਾਗੇ ਅਮਰ ਜਦੋ ੩੧ ਦਸੰਬਰ ਨੂੰ ਤੇਰੀ ਲਾਸ ਬਣੀ
ਮਨਦੀਪ ਆਖੇ ਨਵਿਆ ਵਰਿਆ ਤੂੰ ਇਸ ਵਾਰ ਕੁੱਝ ਖਾਸ ਬਣੀ