ਰੂਹ ਦਾ ਹਾਣੀ

ਇਹ ਹੰਝੂਆਂ ਦੀ ਅਜਬ ਕਹਾਣੀ ਏ
ਥੋੜੀ ਆਪਣੀ, ਥੋੜੀ ਅਨਜਾਣੀ ਏ

ਜੋ ਚਾਹ ਕੇ ਵੀ ਨਾ ਰੁਕ ਸਕਦਾ
ਦੋ ਨੈਣਾਂ ਦਾ ਖਾਰਾ ਪਾਣੀ ਏ

ਆਪਣਿਆਂ ਵਰਗਾ ਨਾ ਮਿਲੇ ਪਿਆਰ ਕਿਤੇ
ਅਸੀਂ ਬੜੀ ਦੁਨਿਆਂਦਾਰੀ ਛਾਣੀ ਏ

ਅਸੀਂ ਦਿਲ ਦਾ ਰੱਤ ਨਿਚੋੜ ਦਿੱਤਾ
ਪਿਆਰ ਦੇ ਦੋ ਪਲ ਮਾਨਣ ਲਈ

ਪਰ ਮਰਜ਼ੀ ਏ ਸੋਹਣਿਆਂ ਸੱਜਣਾਂ ਦੀ
ਜਿਹਨਾਂ ਭੋਰਾ ਕਦਰ ਨਾ ਜਾਣੀ ਏ

ਡਾਹਢਾ ਦੁੱਖ ਉਹ ਦਿਲ ਨੂੰ ਦਿੰਦੇ ਨੇ
ਉੱਤੋਂ ਹੱਸ ਕੇ ਹੋਰ ਤੜਫਾਉਂਦੇ ਨੇ

ਅਸੀਂ ਐਵੇਂ ਹੀ ਧੁਖਦੇ ਮੁੱਕਜਾਂਗੇ
ਜੇ ਨਾ ਮਿਲਿਆ ਕੋਈ ਰੂਹ ਦਾ ਹਾਣੀ ਏ

unknwn
 
Top