ਜ਼ਿੰਦਗੀ ਨੂੰ ਮਾਣ ਲੈਣਾ ...!!

JUGGY D

BACK TO BASIC
1.
ਹਰ ਰੰਗ ਰਵਾਂ ਹੈ ਜ਼ਿੰਦਗੀ, ਇਸ ਨੂੰ ਹੈ ਮਾਣ ਲੈਣਾ ।
ਹਰ ਪਲ ਚ' ਮੌਤ ਹਾਜ਼ਰ, ਇਹ ਵੀ ਹੈ ਜਾਣ ਲੈਣਾ ।
2
ਹੁੰਦਾ ਹਮੇਸ਼ ਹੀ ਨਾ, ਹਰ ਪਲ ਸਦੀਵ ਸੁਹਣਾ,
ਚੰਗਾ ਹੈ ਜ਼ਹਿਮਤਾਂ ਨੂੰ , ਸੀਨੇ ਤੇ ਸਾਣ ਲੈਣਾ ।
3
ਇਹ ਭੇਖ ਸ਼ਕਲ ਸੂਰਤ, ਪੋਂਹਦੇ ਨਾ ਜਾਚਕਾਂ ਨੂੰ,
ਸੀਰਤ ਨੂੰ ਪਰਖ ਜਿਹਨਾਂ, ਬੰਦਾ ਸਿਆਣ ਲੈਣਾ ।
4.
ਸੱਟਾਂ ਤੇ ਸੱਲ ਸਦਮੇਂ, ਉਹਨਾਂ ਦੀ ਆਸ਼ਿਕੀ ਹੈ,
ਗੈਰਾਂ ਦਾ ਦਰਦ ਜਿਹਨਾਂ, ਆਪਣਾ ਹੀ ਠਾਣ ਲੈਣਾ ।
5.
ਚੰਗਾ ਹੈ ਬਹੁਤ ਸੁਹਣਾ, ਆਸ਼ਾ ਇਹ ਜ਼ਿੰਦਗੀ ਦਾ,
ਫੁੱਲਾਂ ਤੋਂ ਸੁਹਜ ਲੈਣਾ, ਕੰਡਿਆਂ ਤੋਂ ਤਾਣ ਲੈਣਾ ।
6
ਸਮਿਆਂ ਦੇ ਗੇੜ ਧੋਖਾ, ਉਹਨਾਂ ਨੂੰ ਕੀ ਹੈ ਦੇਣਾ,
ਸਾਹਾਂ ਦੇ ਸੱਚ ਨੂੰ ਹੈ, ਜਿਹਨਾਂ ਪਛਾਣ ਲੈਣਾ ।
7.
ਉਹਨਾ ਨੂੰ ਹਾਦਸੇ ਕੀ, ਰਾਹਾਂ ਦੇ ਕੀ ਛਲਾਵੇ,
ਹਿੰਮਤ ਦੇ ਨਾਲ ਜਿਹਨਾਂ, ਨ੍ਹੇਰਾਂ ਨੂੰ ਛਾਣ ਲੈਣਾ ।
8
ਰੱਖੀਂ ਬਣਾ ਕੇ ਬੰਦੇ, ਜ਼ਿੰਦਗੀ ਦੀ ਰਾਸ ਏਦਾਂ,
ਕਲੀਆਂ ਤੋਂ ਸ਼ਾਨ ਲੈਣੀ, ਫੁੱਲਾਂ ਤੋਂ ਮਾਣ ਲੈਣਾ ।


ਗਿਆਨ ਸਿੰਘ ਕੋਟਲੀ ਕਨੇਡਾ
 
Top