Birha Tu Sultan
Kitu
ਸਿਡਨੀ, 4 ਅਪ੍ਰੈਲ (ਏ. ਐੱਫ. ਪੀ.)¸ਆਸਟ੍ਰੇਲੀਆ ਵਿਚ ਇਕ ‘ਆਦਮਖੋਰ’ ਇਨਸਾਨ ਨੂੰ ਆਪਣੇ ਸਾਥੀ ਦੀ ਹੱਤਿਆ ਕਰਨ ਅਤੇ ਉਸ ਦਾ ਖੂਨ ਪੀਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਪਰੀਮ ਕੋਰਟ ਦੇ ਇਕ ਡਵੀਜ਼ਨ ਬੈਂਚ ਨੇ ਰਾਬਰਟ ਈਅਨ ਲੋਗਾਨ (23) ਨੂੰ ਦੋਸ਼ੀ ਕਰਾਰ ਦਿੱਤਾ। ਉਸ ਉੱਪਰ ਦੋਸ਼ ਹੈ ਕਿ ਉਸ ਨੇ ਕਵੀਨਜ਼ਲੈਂਡ ਸਥਿਤ ਆਪਣੀ ਰਿਹਾਇਸ਼ ‘ਤੇ ਜੂਨ 2006 ਵਿਚ ਬੈਨ ਹੰਟਿਗਫੋਰਟ ਨਾਮਕ ਦੋਸਤ ਉੱਪਰ ਹਮਲਾ ਕਰਕੇ ਉਸ ਦਾ ਗਲਾ ਪਾੜ ਦਿੱਤਾ ਅਤੇ ਖੂਨ ਵੀ ਪੀਤਾ। ਇਹੀ ਨਹੀਂ, ਲੋਗਾਨ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਚਾਕੂ ਮਾਰਿਆ ਸੀ।