ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕਿ ਏ





*In the respect of all Girls*


ਸੁਣ ਨੀ ਸੋਹਣੀਏ ਜੰਮਦੀਏ ਕੁੜੀਏ
ਜੱਗ ਕਹਿੰਦਾ ਤੈਨੂੰ ਕਿਸਮਤ ਠੁਡੀਏ,
ਕੀ ਦੱਸਾਂ ਹੁਣ ਮੈਂ ਏਸ ਜੱਗ ਨੂੰ.!
ਕੀ ਓਲ੍ਹਾਮਾਂ ਦਿਆਂ ਮੈਂ ਓਸ ਰੱਬ ਨੂੰ.!
ਕਿਉਂ ਕਿਸਮਤ ਲਿਖੀ ਹੈ ਏਨੀ ਮਾੜੀ ?
ਦੁਖ ਤਕਲੀਫਾਂ 'ਚ ਜ਼ਿੰਦਗੀ ਸਾਰੀ

ਤੈਨੂੰ ਜਨਮ ਤੋਂ ਪਹਿਲਾਂ ਮਾਰਦੇ
ਏਨੀ ਕਰਦੇ ਤੇਰੇ 'ਤੇ ਅੱਤਿਆਚਾਰੀ
ਕੀ ਮਿਲਦਾ ਤੇਰੀ ਹਤਿਆ ਕਰਕੇ ?
ਮੈਨੂੰ ਇੱਕ ਵਾਰੀ ਦੱਸਣ ਇਨ੍ਸਾਨ ਓਹ 'ਪਾਪੀ'
ਦੱਸ ਕਿਹੜਾ ਰੱਬ ਕਰੇ ਤੇਰੀ ਰਾਖੀ.!!
ਕਿਸਮਤ ਤੇਰੀ ਧੁਰ ਤੋਂ ਮਾੜੀ
ਸਤਯੁੱਗ ਵਿਚ ਵੀ ਰੁਲ ਗਈ ਨਾਰੀ
ਕਲਯੁੱਗ ਵਿਚ ਦੇਖੋ "ਮਹਾਂਭਾਰਤ"
ਸਤਯੁੱਗ ਵਾਲੀ ਪੜੋ "ਰਮਾਇਣ" ਸਾਰੀ
ਦੇਖ ਕੁੜੀਆਂ 'ਤੇ ਹੁੰਦੇ ਅਤਿਆਚਾਰ
ਅਖਿਆਂ ਚੋਂ ਨੀਰ ਵਹਾਇਆ ਹੈ
"ਮਰਜਾਣਾ" ਲਿਖ ਨਹੀਂ ਸਕਦਾ ਦੁਖ ਕੁੜੀਆ ਦੇ
ਕਿਉਂ ਕੁੜੀਆ ਹਿੱਸੇ ਰੱਬ ਨੇ ਸਿਰਫ ਦੁਖ ਹੀ ਪਾਇਆ ਹੈ ??


 
Top