ਕਾਬਲ ਤਾਂਈਂ ਰਾਜ ਜਿੰਨਾ ਦਾ ਹੁੰਦਾ ਸੀ..।।

ਚਹੁੰ ਵਰਨਾ ਲਈ ਬੂਹੇ ਸੀ ਗੇ ਖੁੱਲੇ ਜਿੰਨਾ ਦੇ.......
ਅਟਕ ਤੱਕ ਸੀ ਹੁੰਦੇ,,ਝੰਡੇ ਝੁੱਲੇ ਜਿੰਨਾ ਦੇ......
ਚਲਾ ਗਿਆ ਰਣਜੀਤ ਸਿੰਘ ਤੇ ਸਭ ਕੁਝ ਚਲਾ ਗਿਆ..,
ਤਖਤਾਂ ਉੱਤੇ ਤਾਜ ਜਿੰਨਾ ਦਾ ਹੁੰਦਾ ਸੀ.....
ਹੁਣ ਪੱਲੇ ਵਿੱਚ ਛੋਲੇ ਬੰਨੀ ਫਿਰਦੇ ਆ,,ਕਾਬਲ ਤਾਂਈਂ ਰਾਜ ਜਿੰਨਾ ਦਾ ਹੁੰਦਾ ਸੀ..।।

ਸਿੱਖਾਂ ਦੇ ਨਾਲ ਰਲਕੇ ਬਾਕੀ ,,ਉਦੋਂ ਜੇ ਲੜਦੇ ਬਈ.....
'ਬੱਲ"' ਗੋਰੇ ਸਾਡੀ ਹਿੱਕ ਦੇ ਉੱਤੇ ਕਦੇ ਨਾ ਚੜਦੇ ਬਈ.....
ਕਾਤਰ ਲੈਕੇ ਬੈਠੇ ਵੇਖੋ ਹਿੰਦ ਦੇ ਵਾਰਿਸ ਓਏ,,
ਅੱਧਾ ਭਾਰਤ ਭਾਗ ਜਿੰਨਾ ਦਾ ਹੁੰਦਾ ਸੀ......
ਹੁਣ ਪੱਲੇ ਵਿੱਚ ਛੋਲੇ ਬੰਨੀ ਫਿਰਦੇ ਆ....ਕਾਬਲ ਤਾਈਂ ਰਾਜ ਜਿੰਨਾ ਦਾ ਹੁੰਦਾ ਸੀ...।
 

Attachments

  • maharaja.jpg
    maharaja.jpg
    59.2 KB · Views: 105
Top