ਤੂੰ ਜੇ

[MarJana]

Prime VIP
ਜੇ ਤੂੰ ਰੋਸ਼ਨੀ ਹੁੰਦੀ ਤਾਂ
ਅੱਖਾਂ ਨਾਲ ਪੀ ਲੈਂਦਾ

ਜੇ ਤੂੰ ਸ਼ਰਾਬ ਹੁੰਦੀ ਤਾਂ
ਬੁੱਲ੍ਹਾਂ ਨਾਲ ਪੀ ਲੈਂਦਾ

ਜੇ ਤੂੰ ਖ਼ੁਸ਼ਬੋ ਹੁੰਦੀ ਤਾਂ
ਜੱਫੀ ਭਰਕੇ ਪੀ ਲੈਂਦਾ

ਜੇ ਤੂੰ ਜਿੰਦਗੀ ਹੁੰਦੀ ਤਾਂ
ਖ਼ੁਸ਼ੀ ਨਾਲ ਜੀ ਲੈਂਦਾ

ਜੇ ਤੂੰ ਮੇਰੇ ਕੋਲ ਹੁੰਦੀ
ਤਾਂ ਭਰ ਲੈਂਦਾ ਤੈਨੂੰ ਬਾਹਾਂ ਵਿੱਚ

ਇੱਕ ਲਮਹਾ ਵੀ ਨਾ ਪਰ੍ਹੇ ਹੁੰਦਾ
ਸਮੋ ਲੈਂਦਾ ਤੈਨੂੰ ਆਪਣੇ ਸਾਹਾਂ ਵਿੱਚ

ਹਜਾਰਾਂ ਮੀਲਾਂ ਪਰੇ ਤੂੰ ਹੈਂ ਵੱਸੀ
ਦਿਲ ਨੂੰ ਮਿਲਦੀ ਹਰਿੱਕ ਰਾਹਾਂ ਵਿੱਚ

ਰਾਤਾਂ ਨੂੰ ਬਣ ਮਿਸ਼ਾਲ ਜਗਦੀ
ਹੰਝੂ ਭਰੀਆਂ ਅੱਖਾਂ ਦੀ ਨਿਗਾਹਾਂ ਵਿੱਚ

ਤੂੰ ਤਾਂ

ਰੋਸ਼ਨੀ ਹੈਂ ਸੂਰਜ ਦੀ
ਸ਼ਰਾਬ ਹੈਂ ਪਹਿਲੇ ਤੋੜ ਦੀ
ਖ਼ੁਸ਼ਬੋ ਹੈਂ ਗੁਲਾਬ ਦੀ
ਜਿੰਦਗੀ ਹੈਂ ਮੇਰੀ ਪੂਰੀ
ਤੈਨੂੰ ਪੀਵਾਂ ਕਿ ਜੀਵਾਂ
ਜਾਂ ਫਿਰ ਪਿਆਰ ਕਰਾਂ?​
 
ਕਿਆ ਬਾਤ ਆ ੨੨ ਜੀ
so romantic

ਜੇ ਤੂੰ ਖ਼ੁਸ਼ਬੋ ਹੁੰਦੀ ਤਾਂ
ਜੱਫੀ ਭਰਕੇ ਪੀ ਲੈਂਦਾ

sorry 22 ji
ਪਰ ਇਹ ਜਫੀ ਸਬਦ ਮੇਲ ਨੀ ਖਾਂਦਾ

ਜੇ ਤੂੰ ਖ਼ੁਸ਼ਬੋ ਹੁੰਦੀ ਤਾਂ
ਤੈਨੂੰ ਸਾਹਾਂ ਵਿਚ ਸਮੋ ਲੈਂਦਾ

hope u don't mind
 
Top