ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮ&

ਲੈ ਬਹਿਣਗੀਆਂ ਤੈਨੂੰ ਖੱਜਲ ਖਵਾਰੀਆਂ
ਭੁੱਲਜੇਂਗੀ ਅੰਬਰਾਂ 'ਤੇ ਲਾਉਣੀਆਂ ਉਡਾਰੀਆਂ
ਲੈ ਕੇ ਦਿਲ ਦੀਆਂ ਦਿਲ 'ਚ ਹੀ ਦੁੱਖਾਂ ਦਿਆਂ ਬੱਦਲ਼ਾਂ 'ਚ ਲੁਕ ਜਾਏਂਗੀ
ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ
ਜ਼ਿੰਦਗੀ ਗਰੀਬ ਦੀ ਤਾਂ ਹੁੰਦੀ ਏ ਖਿਡਾਉਣਾ ਨੀ!
ਭੁੱਲ ਜਾਣਾ ਤੈਨੂੰ ਸਾਰਾ ਹੱਸਣਾ ਹਸਾਉਣਾ ਨੀ!
ਨੀ ਤੂੰ ਟਹਿਣੀ ਨਾਲੋਂ ਟੁੱਟੇ ਹੋਏ ਫ਼ੁੱਲਾਂ ਵਾਂਗੂੰ ਹੌਲ਼ੀ-ਹੌਲ਼ੀ ਸੁਕ ਜਾਏਂਗੀ
ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ
 

Saini Sa'aB

K00l$@!n!
Re: ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ &#26

:wah nice one :wah
 
Top