ਇਕ ਕੁੜੀ ਸੀ ਨਦੀ ਵਰਗੀ

gurpreetpunjabishayar

dil apna punabi
ਇਕ ਕੁੜੀ ਸੀ ਨਦੀ ਵਰਗੀ ,
ਹਰ ਵੇਲੇ
ਮੇਰੇ ਦੁਆਲੇ ਵਗਦੀ ਰਹਿੰਦੀ
ਜਦ ਕਦੇ ਵੀ ਸੀ ਤੇਹ ਲੱਗਦੀ
ਉਹਦੇ ਕੰਢੇ ਜਾ ਬਹਿੰਦਾ ...
ਪਰ ਕਦੀ ਵੀ
ਨਾ ਨਜ਼ਰਾਂ ਦੇ ਨਾਲ ਜੁੱਠੀ ਕੀਤੀ
ਨਾ ਹੱਥ ਲਾ ਮੈਲੀ ਕੀਤੀ ,
ਉੱਚੀ-ਸੁੱਚੀ ਹਰ ਵੇਲੇ ਵਗਦੀ ਰਹਿੰਦੀ ...
ਵੇਖ-ਵੇਖ ਉਹਨੂੰ
ਉਮਰੋਂ ਲੰਮੀ
ਰੂਹ ਮੇਰੀ ਦੀ
ਤੇਹ ਬੁੱਝਦੀ ਰਹਿੰਦੀ ....
ਫੇਰ ਇਕ ਇਉਂ ਵੀ ਦਿਨ ਹੋਇਆ
ਨਦੀ ਇਕ ਦਰਿਆ 'ਚ ਜਾ ਮਿਲੀ ,
ਮੈਂ ਥਲ ਬਣਕੇ ਵਿਛ ਗਿਆ
ਤੇ ਮੇਰੀ ਪਿਆਸ ਸਦੀਆਂ ਦੇ ਹਾਣਦੀ ਹੋ ਗਈ...
ਬਸ ਇਕ ਕੁੜੀ ਸੀ ਨਦੀ ਵਰਗੀ
 
Top