UNP

kuch gapshap

Go Back   UNP > Chit-Chat > Gapp-Shapp

UNP Register

 

 
Old 12-Feb-2013
Yaar Punjabi
 
kuch gapshap1.......ਗੂੜੇ ਰਿਸ਼ਤਿਆ ਤੇ ਜਦੋ ਸ਼ੱਕ ਦਾ ਪਰਛਾਵਾਂ ਪੈ ਜਾਵੇ
ਢਲਦੇ ਸੂਰਜ ਵਾਂਗੂੰ ਓਹ ਰਿਸ਼ਤੇ ਫਿੱਕੇ ਪੈ ਜਾਂਦੇ.................

2..........ਲੱਖ ਨੁਕਸਾਨ ਹੋਜੇ ਆਪਣਾ ਓਹ ਰੱਬ ਦੀ ਰਜਾ ਸਮਜਕੇ ਬਰਦਾਸ਼ਤ ਕਰਲੋ
ਪਰ ਗੁੱਸੇ ਚ ਆਕੇ ਕਿਸੇ ਦਾ ਮਾੜਾ ਨਾ ਕਰਏਓ ..............

3..........ਜੋਵੀ ਦਿਲ ਵਿਚ ਹੁੰਦਾ ਹੈ ਮੇਰੇ, ਓਹੀ ਮੁੰਹ ਤੇ ਹੁੰਦਾ ਹੈ

ਸ਼ਾਇਦ ਇਸੇ ਕਰਕੇ ਹਰ ਇਕ ਮੋੜ੍ਹ ਤੇ

ਕੋਈ ਨਾ ਕੋਈ ਧੋਖਾ ਮੇਰਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ...................

4..............ਰੁੱਤਾਂ ਮੁੜ ਮੁੜ ਆਓਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਓਣਾ............

5............ਸਾਡਾ ਹਾਲ ਤਾ ਉਸ ਪੰਛੀ ਜਿਹਾ ਹੈ

ਜੋ ਪਿੰਜਰੇ ਵਿਚੋ ਤਾਂ ਅਜਾਦ ਹੋ ਗਿਆ

ਪਰ ਨਾਲ ਹੀ ਉਸਦੇ ਖੰਭ ਕੱਟ ਦਿੱਤੇ ਗਏ...............

6.......ਚੰਗੀ ਜਿੰਦਗੀ ਜੀਣ ਲਈ ਪਹਿਲਾਂ ਟੁੱਟ ਟੁੱਟ ਮਰਨਾ ਪੈਂਦਾ ਏ
ਕੁਝ ਜਿੱਤਣ ਲਈ ਸਾਨੂੰ ਪਤਾ ਨੀ ਕਿੰਨਾ ਕੁਝ ਹਰਨਾ ਪੈਂਦਾ ਏ

ਐਵੇ ਨੀ ਰਹਿੰਦੀ ਦੁਨੀਆਂ ਤਕ ਕੌਮ ਕੋਈ ਜੀਉਂਦੀ ਰਹਿ ਸਕਦੀ
ਜੁਲਮ ਖਿਲਾਫ਼ ਧਰਮ ਖਾਤਰ ਸੀਸ ਤਲੀ ਤੇ ਧਰਨਾ ਪੈਂਦਾ ਏ

ਕਿਸੇ ਦੇ ਬੱਚੇ ,ਕਿਸੇ ਦੇ ਮਾਪੇ ਨਜ਼ਰਾਂ ਤੋ ਓਹਲੇ ਰਹਿੰਦੇ ਅਕਸਰ
ਮਜਬੂਰੀਆਂ ਕਰਕੇ,ਪਾਪੀ ਪੇਟ ਖਾਤਰ ਵਿਛੋੜਾ ਜਰਨਾ ਪੈਂਦਾ ਏ .


1..ਹਰਿੱਕ ਬੰਦਾ ਜੇਹੜਾ ਪੱਗ ਬੰਨ੍ਹਦਾ ਉਹ
ਸ਼ੀਸ਼ਾ ਦੇਖਣ ਵੇਲੇ ਆਵਦਾ ਮੂੰਹ ਬਾਅਦ'ਚ
ਦੇਂਹਦਾ ਪਹਿਲਾਂ ਪੱਗ ਵੱਲ ਨਿਗ੍ਹਾ ਮਾਰਦਾ ਨਾਲੇ
ਆਥਣੇ
ਸਿਰੋਂ ਪੱਗ ਲਾਹਕੇ ਵੀ ਜ਼ਰੂਰ ਦੇਖਦਾ
2..ਵੱਡੇ ਫਿਲੌਸਫਰ ਜਾਂ ਬੁੱਧੀਜੀਵੀ ਜੇਹੜੇ
ਟੀ ਵੀ ਤੇ
ਪੰਜਾਬੀ ਨੂੰ ਬਚੌਣ ਦੇ ਸਨੇਹੇ ਦੇਂਦੇ ਨੇ ਏਹ
ਹਮੇਸ਼ਾ ਆਵਦੀ ਗੱਲ ਬਾਤ'ਚ"ਅਤੇ"ਜਾਂ"ਤੇ"
ਸ਼ਬਦ
ਵਰਤਣ ਦੀ ਥਾਂ"ਔਰ"ਸ਼ਬਦ ਵਰਤਦੇ ਨੇ
3..ਲੋਕੀਂ ਕੱਪ'ਚ ਥੋੜੀ ਜੀ ਚਾਹ ਛੱਡ ਦੇਂਦੇ ਆ
ਬੀ ਥੱਲੇ
ਪੱਤੀ ਜੀ ਹੁੰਦੀ ਆ ਪਰ ਕੋਲ ਡਰਿੰਕ ਕਾਹਤੋਂ ਛੱਡਦੇ
ਆ?
ਨਿਰਾ ਫੁਕਰਪੁਣਾ ਏਹੇ
4. ਜੇਹੜੇ ਪੜ੍ਹੇ ਲਿਖੇ ਹੁੰਦੇ ਨੇ ਉਹ ਲੱਗਦੀ ਵਾਹ
ਵਿਆਹ ਦਾ ਕਾਡ ਪੰਜਾਬੀ'ਚ ਛਪਾਉਂਦੇ ਨੇ ਪਰ
ਆਪਣੇ
ਆਲੀ ਦੇਸੜ ਜੰਤਾ ਜੇਹਨਾਂ ਨੂੰ ਬੱਸਾਂ ਦੇ ਬੋਰੜ
ਵੀ ਸਮਾਰ
ਕੇ ਪੜ੍ਹਨੇ ਨੀਂ ਆਉਂਦੇ ਉਹ ਲਾਜ਼ਮੀ ਅੰਗਰੇਜ਼ੀ'ਚ
ਛਪਾਉਣਗੇ ਬੀ ਸਕੀਰੀਆਂ ਆਲ਼ੇਆਂ ਤੇ ਪਰਭਾਵ ਪਊ
5.ਬੰਦਾ ਜੰਮਣ ਤੋਂ ਜਵਾਨੀ ਤੀਕ ਪੰਜਾਬ'ਚ
ਰਹਿੰਦਾ...ਕਿਤੇ ਨੌਂ ਨਾ ਦੇਸ਼
ਦਾ ਨਾਂ ਨੀਂ ਲਾਉਂਦਾ ਪਰ
ਭੈਦਣੇ ਦੋ ਸਾਲ ਇੰਗਲੈਂਡ ਲਾ ਆਉਣਗੇ ਮੁੜਕੇ ਨਾਂ ਨਾਲ
"ਯੂ ਕੇ"ਆਲੇ ਜ਼ਰੂਰ ਲਿਖਣਗੇ
6.ਕਿੰਨਾ ਮਰਜ਼ੀ ਢਿੱਡ ਭਰਿਆ ਹੋਬੇ ਲਤੜ ਲਤੜ
ਕੇ ,
ਜਾਂ ਕਿੰਨੀ ਮਰਜ਼ੀ ਠੰਢ ਹੋਵੇ ਬਰਾਤ ਜਾਕੇ
ਆਪਣੀ ਜੰਤਾ ਨੇ ਰੋਟੀ ਮਗਰੋਂ ਐਸਕਰੀਮ
ਤਾਂ ਖਾਣੀ ਈ
ਖਾਣੀ ਆ ਭਮਾਂ ਜਾੜ੍ਹ ਨਮੀਂ ਭਰਾਈ ਹੋਵੇ
7.ਪਿੰਡਾਂ ਦੀ ਨੱਬੇ ਫੀਸਦੀ ਜੰਤਾ ਜਿੰਦਗੀ'ਚ
ਸਿਰਫ
ਇੱਕ ਦਿਨ ਟਾਈ ਲਾਉਂਦੀ ਆ , ਉਹ ਬੀ ਆਵਦੇ
ਵਿਆਹ
ਆਲੇ ਦਿਨ। ਉਹਦੇ ਖਾਤਰ ਵੀ ਮੌਕੇ ਤੇ ਅਈਂ ਪੁਛਦੇ
ਫਿਰਣਗੇ ,"ਪਰਧਾਨ ਕਿਸੇ ਨੂੰ ਟਾਈ ਦੀ ਗੰਢ
ਪਾਉਣੀ ਆਉਂਦੀ ਆ ਓਏ"..

 
Old 03-Mar-2013
Yaar Punjabi
 
Re: kuch gapshap

1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ ਹਿੱਲਦਾ ਪਰ ਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ

2. ਹਰ ਇੱਕ ਵਿਆਹ 'ਚ ਟੈਟ ਹੋਕੇ ਲੋਕੀ ਬਿੰਦਰਖੀਏ ਦਾ "ਤੂੰ ਨੀਂ ਬੋਲਦੀ ਰਕਾਨੇ" ਆਲਾ ਗੀਤ ਲਾਜ਼ਮੀ ਲਵਾਉਂਦੀ ਆ

3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ 'ਚ ਪਰ ਲੰਗਰ ਦੀ ਦਾਲ ਵਰਗੀ ਦਾਲ ਨੀਂ ਬਣਦੀ ਕਦੇ

4.ਪਰੌਪਟੀ ਡੀਲਰ ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ

5. ਅੱਸੀ ਪਰਸੈਂਟ ਪੰਜਾਬ ਦੀ ਲੋਕ
ਅੰਮ੍ਰਿਤਸਰ ਨੂੰ ਅੰਬਰਸਰ,
ਅਬੋਹਰ ਨੂੰ ਹਬੋਹਰ ਤੇ,
ਮੁਕਤਸਰ ਨੂੰ ਮੁਗਸਰ,
ਕਹਿੰਦੀ ਆ।

ਇਹਦਾ ਈ ਲੋਕ

ਉਨਾਸੀ 79,
ਉਨੱਤਰ69,
ਨਾਂਨਵੇਂ 89,
ਉਨ੍ਹਾਹਟ 59,

ਦੇ ਫਰਕ 'ਚ ਪੱਕਾ ਉਲਝੂ।

6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਹੁਤ ਰੀਅਲ ਫੀਲਿੰਗ ਲੈਣਗੇ ਹੱਥ ਬਾਹਾਂ ਮਾਰਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ ਸਾਹਮਣੇ ਖੜ੍ਹਾ ਹੋਵੇ

7.ਜ਼ਿੰਨੀ ਮਰਜ਼ੀ ਠੰਢ ਹੋਵੇ ਭਾਂਵੈ ਪੰਦਰਾਂ ਦਸੰਬਰ ਦਾ ਵਿਆਹ ਹੋਵੇ ਪਰ ਕੁੜੀਆਂ ਕੋਟੀ ਸਵੈਟਰ ਨੀਂ ਪਾਉਂਦੀਆਂ ਭਲਾਂ ਬਾਦ
ਚ ਦੰਦੋ ਡਿੱਕਾ ਵੱਜ ਵੱਜ ਕੇ ਨਮੂਨੀਆ ਹੋਜੇ ...

 
Old 04-Mar-2013
jaswindersinghbaidwan
 
Re: kuch gapshap

nice share...

 
Old 04-Mar-2013
userid97899
 
Re: kuch gapshap

7.ਜ਼ਿੰਨੀ ਮਰਜ਼ੀ ਠੰਢ ਹੋਵੇ ਭਾਂਵੈ ਪੰਦਰਾਂ ਦਸੰਬਰ ਦਾ ਵਿਆਹ ਹੋਵੇ ਪਰ ਕੁੜੀਆਂ ਕੋਟੀ ਸਵੈਟਰ ਨੀਂ ਪਾਉਂਦੀਆਂ

sach kiha tohar khrab ho jandi aa ehna di

 
Old 05-Mar-2013
Royal Singh
 
Re: kuch gapshap

^^fashion na da v koi cheez ha

 
Old 05-Mar-2013
#Bullet84
 
Re: kuch gapshap

.......

 
Old 07-Mar-2013
Yaar Punjabi
 
Re: kuch gapshap

ਇੰਡੀਆ ਵਿੱਚ ਪੜ੍ਹਾਈ ਦਾ ਸਿਸਟਮ:-

1. ਪਹਿਲੇ ਦਰਜੇ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਉਚੀਆਂ ਕੁਰਸੀਆਂ ਤੇ ਬੈਠਦੇ ਹਨ, ਮਤਲਬ ਉਹ ਡਾਕਟਰ ਜਾਂ ਇੰਜਿਨੀਅੱਰ ਬਣਦੇ ਹਨ ।

2. ਦੂਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ mba ਪਾਸ ਕਰਦੇ ਹਨ ਅਤੇ ਪ੍ਰਬੰਧਕ ਬਣ ਕੇ ਪਹਿਲੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ ।

3. ਤੀਸਰੇ ਦਰਜੇ ਦੀ ਪੜ੍ਹਾਈ ਕਰਨ ਵਾਲੇ ਮੰਤਰੀ ਬਣਦੇ ਹਨ ਅਤੇ ਪਹਿਲੇ ਅਤੇ ਦੂਸਰੇ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ ।

4. ਫੇਲ ਹੋਣ ਵਾਲੇ ਵਿਦਿਆਰਥੀ ਅੰਡਰਵੋਰਲਡ ਵਿੱਚ ਜਾਂਦੇ ਹਨ ਅਤੇ ਪਹਿਲੇ ਤਿੰਨ ਦਰਜੇ ਵਾਲਿਆਂ ਨੂੰ ਕੰਟਰੋਲ ਕਰਦੇ ਹਨ ।

5. ਜੋ ਬੱਚੇ ਕਦੇ ਵੀ ਸਕੂਲ ਨਹੀਂ ਜਾਂਦੇ ਉਹ ਬਾਬੇ ਬਣ ਜਾਂਦੇ ਹਨ ਅਤੇ ਫਿਰ ਸਾਰੇ ਬਾਬਿਆਂ ਕੋਲ ਜਾਂਦੇ ਹਨ ,,,,,,

 
Old 07-Mar-2013
#Bullet84
 
Re: kuch gapshap

sahi aaaaaa

 
Old 22-Mar-2013
Yaar Punjabi
 
Re: kuch gapshap

ਜਿਦਗੀ ਦਾ ਸੱਚ............


1.......ਕਿਸਮਤ ਦੀਆ ਖੇਲਾ ___ ਮਥੇ ਦੀਆ ਲਕੀਰਾ __ ਕਦੀ ਕਿਥੇ ਕਦੀ ਕਿਥੇ ਲੈਕੇ ਜਾਂਦੀਆ ਤਕਦੀਰਾ __ ਕਦੀ ਮਾਪਿਆ ਤੋ ਦੂਰੀ ਤੇ ਕਦੀ ਦੋਸਤਾਂ ਤੋ ਦੁਰੀ ਪਾਉਦੀਆ ਤਕਦੀਰਾ __ ਜਿੰਦ ਤਾ ਵਿਛੋਰਿਆ ਨਾਲ ਹੋਈ ਪਈ ਲੀਰਾ ਲੀਰਾ ...........

2.........ਕੌਣ ਚਾਹੁੰਦਾ ਹੈ ਰਿਸ਼ਤਿਆਂ ਤੋਂ ਬਗਾਵਤ ਕਰਨਾ
ਰਿਸ਼ਤੇ ਤਾਂ ਜਿਉਣ ਲਈ ਹੁੰਦੇ ਨੇ ....

3........ਪਾਣੀ ਲੰਘਦੇ ਲੰਘ ਜਾਂਦੇ ਨੇ
ਆਪਣੀ ਆਈ ਤੇ
ਰਿਸ਼ਤੇ ਵੀ ਮਰ ਜਾਂਦੇ ਨੇ.................

4........ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ
ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ
ਚੁੱਕ ਲੇਦੈ ਨੇ ਜੋ ਕੰਢਿਆਂ ਨੂੰ ਹੱਥਾ ਤੇ
ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ..............

5........ਪਿਆਰ ਦੀ ਡੋਰ ਸਜਾਈ ਰੱਖੀ, ਦਿੱਲਾ ਨੂੰ ਦਿੱਲਾ ਨਾਲ
ਮਿਲਾਈ ਰੱਖੀ____ ਕੀ ਲੈ ਜਾਣਾ ਨਾਲ ਇਸ ਦੁਨੀਆ ਤੋ,
ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ..........

Post New Thread  Reply

« Maa | Some days are.... »
X
Quick Register
User Name:
Email:
Human Verification


UNP