ਮੁਸ਼ੱਰਫ਼ ਵਿਰੁੱਧ ਦੇਸ਼ਧਰੋਹ ਮੁਕੱਦਮੇ ਦੀ ਸੁਣਵਾਈ &#2606

[JUGRAJ SINGH]

Prime VIP
Staff member
ਇਸਲਾਮਾਬਾਦ, 29 ਜਨਵਰੀ (ਏਜੰਸੀ)- ਪਾਕਿ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਦੀ ਮੈਡੀਕਲ ਰਿਪੋਰਟ 'ਤੇ ਟਿੱਪਣੀਆਂ ਦਾ ਅਧਿਐਨ ਕਰਨ ਲਈ ਉਨ੍ਹਾਂ ਦੇ ਵਕੀਲਾਂ ਵੱਲੋਂ ਅਦਾਲਤ ਤੋਂ ਸਮਾਂ ਮੰਗੇ ਜਾਣ ਦੇ ਬਾਅਦ ਸਾਬਕਾ ਸੈਨਾ ਮੁਖੀ ਵਿਰੁੱਧ ਦੇਸ਼ਧਰੋਹੀ ਦੇ ਮੁਕੱਦਮੇ ਦੀ ਸੁਣਵਾਈ ਅੱਜ ਇਕ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਮੁਸ਼ੱਰਫ਼ ਦੇ ਵਕੀਲ ਅਨਵਰ ਮਨਸੂਰ ਨੇ ਕਿਹਾ ਕਿ ਉਨ੍ਹਾਂ ਨੇ 70 ਸਾਲਾ ਮੁਸ਼ੱਰਫ਼ ਦੀ ਮੈਡੀਕਲ ਰਿਪੋਰਟ ਨੂੰ ਲੈ ਕੇ ਜਤਾਈਆਂ ਗਈਆਂ ਟਿੱਪਣੀਆਂ ਦਾ ਅਧਿਐਨ ਨਹੀਂ ਕੀਤਾ ਹੈ। ਇਹ ਮੈਡੀਕਲ ਰਿਪੋਰਟ ਆਰਮਡ ਫੋਰਸਿਜ ਇੰਸਟੀਚਿਊਟ ਆਫ਼ ਦੀ ਕਾਰਡਿਆਲੋਜੀ ਦੁਆਰਾ ਤਿਆਰ ਕੀਤੀ ਗਈ ਸੀ। ਮਨਸੂਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਰਿਪੋਰਟ 'ਤੇ ਬਹਿਸ ਕਰਨ ਲਈ ਸਮਾਂ ਚਾਹੀਦਾ ਹੈ। ਮਨਸੂਰ ਨੇ ਇਸ ਲਈ ਵੀ ਮੁਸ਼ੱਰਫ਼ ਵਿਰੁੱਧ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਤੋਂ ਹੋਰ ਸਮਾਂ ਮੰਗਿਆ ਕਿਉਂਕਿ ਉਨ੍ਹਾਂ ਦੇ ਵਕੀਲਾਂ ਦੀ ਟੀਮ ਸੁਪਰੀਮ ਕੋਰਟ ਵਿਚ ਇਕ ਸਮੀਖਿਆ ਅਰਜ਼ੀ ਦੀ ਸੁਣਵਾਈ ਦੇ ਸਿਲਸਿਲੇ 'ਚ ਵਿਅਸਤ ਹੈ।
 
Top