ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਗੇ ਅਫਰੀਦੀ-ਰੱਜਾ&#2581

Rano

VIP
ਪਾਕਿਸਤਾਨੀ ਟੀ 20 ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਅਤੇ ਆਲ ਰਾਉਂਡਰ ਅਬਦੁੱਲ ਰੱਜਾਕ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਯੋਜਨਾ ਉਲੀਕ ਰਹੇ ਹਨ।

ਸੂਚਨਾ ਅਨੁਸਾਰ ਇਹ ਦੋਹੇਂ ਖਿਡਾਰੀ ਅਗਲੇ ਹਫਤੇ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਪ੍ਰਧਾਨ ਐਜ਼ਾਜ਼ ਬੱਟ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਫੈਸਲੇ ਤੋਂ ਜਾਣੂੰ ਕਰਾਉਣਗੇ।

ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਟੈਸਟ ਮੈਚ ਖੇਡਣ ਵਿਚ ਦਿਲਚਸਪੀ ਨਹੀਂ ਹੈ ਅਤੇ ਉਹ ਸਿਰਫ ਇੱਕ ਰੋਜ਼ਾ ਅਤੇ ਟੀ 20 ਮੈਚਾਂ ਵਿਚ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਉੱਪਰ ਧਿਆਨ ਦੇਣਾ ਚਾਹੁੰਦੇ ਹਨ।

ਅਫਰੀਦੀ ਅਤੇ ਰੱਜਾਕ ਦੋਹਾਂ ਨੇ ਆਖਰੀ ਵਾਰ 2006 ਵਿਚ ਟੈਸਟ ਮੈਚ ਖੇਡਿਆ ਸੀ ਇਹ ਦੋਹੇਂ ਆਸਟ੍ਰੇਲੀਆ ਅਤੇ ਇੰਗਲੈਂਡ ਖਿਲਾਫ ਟੈਸਟ ਮੈਚਾਂ ਲਈ ਇੰਗਲੈਂਡ ਦੌਰੇ ਉੱਪਰ ਨਹੀਂ ਜਾਣਾ ਚਾਹੁੰਦੇ ਕਿਉਂ ਜੋ ਇਹ ਆਪਣੇ ਪਰਿਵਾਰ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਹਨ।
 
Top