ਖਿਡਾਰੀਆਂ ਨੂੰ ਦੂਜਾ ਮੌਕਾ ਮਿਲਦਾ ਹੈ ਪਰ ਸੈਨਿਕਾ&#256

ਜਲੰਧਰ, 5 ਅਪ੍ਰੈਲ (ਰਾਹੁਲ)—’ਨਕਲੀ ਹੀਰੋ ਨੂੰ ਕੀਤਾ ਅਸਲੀ ਨੇ ਸਨਮਾਨਿਤ’। ਇਹ ਸ਼ਬਦ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਸਥਾਨਕ ਬੀ. ਐੱਸ. ਐੱਫ. ਕੈਂਪਸ ਵਿਚ ਆਯੋਜਿਤ ਸਮਾਰੋਹ ਦੌਰਾਨ ਕਹੇ। ਭਾਰਤੀ ਸੀਮਾ ਦੇ ਪਹਿਰੇਦਾਰ ਬੀ. ਐੱਸ. ਐੱਫ. ਜਵਾਨਾਂ ਦੀ ਖੁੱਲ੍ਹੇ ਮਨ ਨਾਲ ਸ਼ਲਾਘਾ ਕਰਦੇ ਹੋਏ ਹਰਭਜਨ ਨੇ ਉਨ੍ਹਾਂ ਨੂੰ ਦੇਸ਼ ਦਾ ਸੱਚਾ ਹੀਰੋ ਕਹਿ ਕੇ ਸੰਬੋਧਨ ਕੀਤਾ। ਵਿਸ਼ਵ ਵਿਜੇਤਾ ਭਾਰਤੀ ਟੀਮ ਦੇ ਮੈਂਬਰ ਹਰਭਜਨ ਸਿੰਘ ਦੀ ਇਕ ਝਲਕ ਪਾਉਣ ਲਈ ਬੀ. ਐੱਸ. ਐੱਫ. ਕੈਂਪਸ ਦੇ ਸਥਾਨਕ ਨਿਵਾਸੀਆਂ ਵਿਚ ਇਕ ਹੋੜ ਲੱਗੀ ਹੋਈ ਸੀ। ਬੀ. ਐੱਸ. ਐੱਫ. ਕੈਂਪਸ ਵਿਚ ਆਯੋਜਨ ਸਥਲ ਤਕ ਖੁੱਲ੍ਹੀ ਜੀਪ ਵਿਚ ਪਹੁੰਚੇ ਹਰਭਜਨ ਨੇ ਨਾ ਸਿਰਫ ਹਰੇਕ ਖੇਡ ਪ੍ਰੇਮੀ ਦਾ ਹੱਥ ਜੋੜ ਕੇ ਅਤੇ ਹੱਥ ਹਿਲਾ ਕੇ ਜਵਾਬ ਦਿੱਤਾ, ਸਗੋਂ ਛੋਟੇ-ਛੋਟੇ ਬੱਚਿਆਂ ਅਤੇ ਹਰ ਵਰਗ ਦੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦੇਣ ਵਿਚ ਵੀ ਕੋਈ ਕੰਜੂਸੀ ਨਹੀਂ ਵਿਖਾਈ। ਵਿਸ਼ਵ ਕੱਪ ਦੌਰਾਨ ਭਾਰਤ-ਪਾਕਿਸਤਾਨ ਦੇ ਵਿਚਾਲੇ ਮੋਹਾਲੀ ਵਿਚ ਹੋਏ ਸੈਮੀਫਾਈਨਲ ਮੈਚ ਨੂੰ ਇਸ ਵਰਲਡ ਕੱਪ ਦਾ ਸਭ ਤੋਂ ਯਾਦਗਾਰੀ ਮੈਚ ਮੰਨਣ ਵਾਲੇ ਹਰਭਜਨ ਨੇ ਕਿਹਾ ਕਿ ਜੇਕਰ ਭਾਰਤ ਉਹ ਮੈਚ ਹਾਰ ਵੀ ਜਾਂਦਾ ਤਾਂ ਉਸ ਹਾਰ ਦਾ ਬਦਲਾ ਚੁਕਾਉਣ ਦਾ ਇਕ ਹੋਰ ਮੌਕਾ ਵੀ ਮਿਲ ਸਕਦਾ ਸੀ ਪਰ ਬੀ. ਐੱਸ. ਐੱਫ. ਦੇ ਕੋਲ ਦਿਖਾਵੇ ਦਾ ਦੂਸਰਾ ਮੌਕਾ ਨਹੀਂ ਹੁੰਦਾ। ਉਸ ਮੈਚ ਦੌਰਾਨ ਸੁਰੱਖਿਆ ਬਲਾਂ ਨੇ ਆਪਣਾ ਫਰਜ਼ ਜਿਸ ਤਰ੍ਹਾਂ ਨਿਭਾਇਆ ਹੈ, ਉਸਦੇ ਚਲਦੇ ਉਹ ਮੈਚ ਪੂਰੇ ਅਮਨ-ਸ਼ਾਂਤੀ ਨਾਲ ਖਤਮ ਹੋ ਗਿਆ। ਹਰਭਜਨ ਨੇ ਕਿਹਾ ਕਿ ਭਾਰਤੀ ਸੈਨਾ, ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਪ੍ਰਤੀ ਉਸਦੇ ਮਨ ਵਿਚ ਵਿਸ਼ੇਸ਼ ਸਨਮਾਨ ਹੈ। ਇਹ ਸਨਮਾਨ ਹਮੇਸ਼ਾ ਉਨ੍ਹਾਂ ਦੇ ਮਨ ਵਿਚ ਇੱਦਾਂ ਹੀ ਬਣਿਆ ਰਹੇਗਾ। ਸੈਨਿਕਾਂ ਦੇ ਜਜ਼ਬੇ ਦਾ ਜ਼ਿਕਰ ਕਰਦਿਆਂ ਹਰਭਜਨ ਨੇ ਪੰਜਾਬੀ ਵਿਚ ਕਿਹਾ ਕਿ ‘ਧੰਨ ਹਨ ਉਹ ਮਾਵਾਂ ਜਿਹੜੀਆਂ ਆਪਣੇ ਜਵਾਨ ਪੁੱਤਾਂ ਨੂੰ ਸਰਹੱਦ ਦੀ ਰਾਖੀ ਲਈ ਭੇਜ ਦਿੰਦੀਆਂ ਹਨ।’
 
Top