ਚੰਦਰਸ਼ੇਖਰਨ ਕਤਲ ਕਾਂਡ 3 ਮਾਰਕਸੀ ਆਗੂਆਂ ਸਮੇਤ 11 ਨੂ&

[JUGRAJ SINGH]

Prime VIP
Staff member
ਕੋਜ਼ੀਕੋਡ, 28 ਜਨਵਰੀ (ਏਜੰਸੀਆਂ)-ਕੇਰਲ ਹਾਈ ਕੋਰਟ ਨੇ ਟੀ. ਪੀ. ਚੰਦਰਸ਼ੇਖਰਨ ਕਤਲ ਕਾਂਡ 'ਚ ਦੋਸ਼ੀ ਕਰਾਰ ਦਿੱਤੇ ਗਏ 3 ਮਾਰਕਸੀ ਆਗੂਆਂ ਸਮੇਤ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਕੇਰਲ ਦੀ ਰਾਜਨੀਤੀ 'ਚ ਭੁਚਾਲ ਲਿਆਉਣ ਵਾਲੇ ਚੰਦਰਸ਼ੇਖਰਨ ਕਤਲ ਕਾਂਡ 'ਚ ਅਦਾਲਤ ਨੇ ਪਿਛਲੇ ਹਫਤੇ 12 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ | ਇਨਾਂ ਵਿਚ ਗ੍ਰੋਹ ਦੇ 8 ਮੈਂਬਰਾਂ ਨੂੰ ਮਾਰਕਸੀ ਬਾਗੀ ਆਗੂ ਨੂੰ ਅਗਵਾ ਕਰ ਕੇ ਕਤਲ ਕਰਨ ਅਤੇ ਬਾਕੀ 3 ਮਾਰਕਸੀ ਆਗੂਆਂ ਨੂੰ ਸਾਜ਼ਿਸ਼ ਰਚਨ ਦਾ ਦੋਸ਼ੀ ਠਹਿਰਾਇਆ ਗਿਆ ਸੀ | ਅਦਾਲਤ ਨੇ ਮਾਰਕਸੀ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਦੇ ਮੈਂਬਰ ਪੀ. ਮੋਹਨਨ ਸਮੇਤ 24 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ | ਕੋਜ਼ੀਕੋਡ ਜ਼ਿਲ੍ਹੇ ਤੋਂ ਇਲਾਵਾ ਆਸ ਪਾਸ ਦੇ ਖੇਤਰ 'ਚ ਚੰਗਾ ਰਸੂਖ ਰੱਖਣ ਵਾਲੇ ਚੰਦਰਸ਼ੇਖਰਨ ਨੇ ਮਾਰਕਸੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਰੈਵੋਲਊਸ਼ਨਰੀ ਮਾਰਕਸੀ ਪਾਰਟੀ (ਆਰ. ਐੱਮ. ਪੀ.) ਬਣਾ ਲਈ ਸੀ | ਨਵੀਂ ਪਾਰਟੀ ਬਣਾਉਣ ਤੋਂ ਕੁਝ ਸਮੇਂ ਬਾਅਦ ਚੰਦਰਸ਼ੇਖਰਨ ਦਾ 4 ਮਈ, 2012 ਨੂੰ ਉਸ ਸਮੇਂ ਇਨੋਵਾ ਕਾਰ ਸਵਾਰਾਂ ਨੇ ਵਾਲੀਕੋਡ ਨੇੜੇ ਵਾਟਾਕਾਰਾ ਵਿਖੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਮੋਟਰਸਾਈਕਲ 'ਤੇ ਘਰ ਜਾ ਰਹੇ ਸਨ | ਇਕਵੰਜਾ ਸਾਲਾਂ ਦੇ ਚੰਦਰਸ਼ੇਖਰਨ ਦੇ ਸਰੀਰ 'ਤੇ ਸੱਟਾਂ ਦੇ 51 ਨਿਸ਼ਾਨ ਪਾਏ ਗਏ ਸਨ | ਵਿਸ਼ੇਸ਼ ਜੱਜ ਆਰ. ਨਰਾਇਣ ਪਿਸ਼ਰਾਡੀ ਦੀ ਅਦਾਲਤ ਨੇ ਇਸ ਕਤਲ ਕਾਂਡ 'ਚ ਬੀਤੇ ਹਫਤੇ ਬੁੱਧਵਾਰ ਨੂੰ 12 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ 'ਚ ਪੀ. ਕੇ. ਕੁੰਜਨਨਾਥਨ, ਕੇ. ਸੀ. ਰਾਮਚੰਦਰਨ ਅਤੇ ਮਨੋਜ ਸਮੇਤ ਮਾਰਕਸੀ ਪਾਰਟੀ ਦੇ 3 ਜ਼ਿਲ੍ਹਾ ਪੱਧਰ ਦੇ ਆਗੂ ਸ਼ਾਮਿਲ ਸਨ | ਅਦਾਲਤ ਨੇ 12 ਵਿਚੋਂ 11 ਨੂੰ ਦੋਸ਼ੀਆਂ ਨੂੰ ਉਮਰ ਕੈਦ ਅਤੇ ਇਕ ਨੂੰ 3 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ 6 ਮਹੀਨਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਅਪੀਲ ਕਰਨ ਦੀ ਵੀ ਆਗਿਆ ਦੇ ਦਿੱਤੀ | ਚੰਦਰਸ਼ੇਖਰਨ ਦੀ ਵਿਧਵਾ ਕੇ. ਕੇ. ਰੀਮਾ ਨੇ ਅਦਾਲਤ ਵੱਲੋਂ ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ 'ਤੇ ਤਸੱਲੀ ਪ੍ਰਗਟ ਨਹੀਂ ਕੀਤੀ |
 
Top