UNP

ਕਰਜ਼ੇ ਤੋਂ ਮੁਕਤ

Go Back   UNP > Chit-Chat > Gapp-Shapp > Relationships

UNP Register

 

 
Old 22-Jun-2010
$hokeen J@tt
 
ਕਰਜ਼ੇ ਤੋਂ ਮੁਕਤ

ਕਰਜ਼ੇ ਤੋਂ ਮੁਕਤ.....

"ਬਾਪੂ ! ਮੇਰੇ ਬੂਟ ਟੁੱਟੇ ਪਏ ਨੇ, ਮੈਂ ਇਹ ਪਾ ਕੇ ਸਕੂ਼ ਨੀ ਜਾਂਦਾ। ਮੇਰੇ ਆੜੀ ਮੇਰਾ ਮਖੌਲ ਉਡਾਉਂਦੇ ਨੇ!" ਦੀਪੇ ਦੀ ਗੱਲ ਸੁਣ ਕੇ ਕਰਮ ਸਿੰਘ ਸੋਂਚੀ ਪੈ ਗਿਆ।

"ਪੁੱਤਰ, ਪਰਸੋਂ ਸ਼ਹਿਰੋਂ ਜਰੂਰ ਲਿਆ ਦੂੰ। ਨਾਲੇ ਮੈਂ ਆੜਤੀਏ ਨੂੰ ਮਿਲ ਕੇ ਆਉਣਾ।" ਕਰਮ ਸਿੰਘ ਨੇ ਚੁੱਪ ਤੋੜੀ।

ਆਪਣੀ ਘਰਵਾਲੀ ਨੂੰ ਪੱਠਿਆਂ ਦਾ ਕਹਿ ਕੇ ਸੋਚੀਂ ਪਿਆ ਉਹ ਖੇਤਾਂ ਵੱਲ ਨੂੰ ਹੋ ਤੁਰਿਆ। ਕਰਮ ਸਿਓੁਂ ਕੋਲ ਕੁੱਲ ਚਾਰ ਕੁ ਏਕੜ ਜ਼ਮੀਂਨ ਸੀ । ਘਰ ਵਾਲੀ ਦਿ ਬਿਮਾਰੀ, ਬੱਚਿਆਂ ਦੇ ਖਰਚ ਅਤੇ ਥੋੜ੍ਹੀ ਜ਼ਮੀਨ ਹੋਣ ਕਰਕੇ ਉਸਦਾ ਲੱਕ ਟੁੱਟਿਆ ਪਿਆ ਸੀ।

ਦੋ ਸਾਲ ਪਹਿਲਾਂ ਲਏ ਕਰਜ਼ੇ ਦਾ ਤਾਂ ਵਿਆਜ਼ ਵੀ ਨਹੀਂ ਸੀ ਮੁੜ ਰਿਹਾ । ਉਪਰੋਂ ਵੱਡੀ ਕੁੜੀ ਦੇ ਵਿਆਹ 'ਚ ਕੁਝ ਹੀ ਦਿਨ ਰਹਿਣ ਕਰਕੇ ਉਹ ਹੁਣ ਆੜਤੀਏ ਤੋਂ ਵਿਆਜੂ ਪੈਸੇ ਲੈਣ ਲਈ ਮਜ਼ਬੂਰ ਹੋ ਗਿਆ ਸੀ। ਪੈਸੇ ਦਾ ਇੰਤਜ਼ਾਮ ਕਰਕੇ ਉਸ ਨੇ ਕੁੜੀ ਦੇ ਹੱਥ ਪੀਲੇ ਕਰ ਦਿੱਤੇ। ਕਰਮ ਸਿਓੁਂ ਨੂੰ ਕਰਜ਼ੇ ਦਾ ਫਿਕਰ ਲਗਾਤਾਰ ਖਾਈ ਜਾ ਰਿਹਾ ਸੀ। ਪਰ ਪੱਕ ਰਹੀ ਫਸਲ ਨੇ ਆਸ ਨੂੰ ਜਗਾਈ ਰੱਖਿਆ ਸੀ।

"ਬਾਪੂ ! ਮੰਜੇ ਅੰਦਰ ਕਰੀਏ ਮੀਂਹ ਆ ਗਿਐ।" ਦੀਪੇ ਨੇ ਰਾਤ ਨੂੰ ਵਿਹੜੇ 'ਚ ਸੁੱਤੇ ਬਾਪੂ ਨੂੰ ਹਲੂਣਿਆ, ਕੁਝ ਚਿਰਾਂ ਪਿਛੋਂ ਝੱਖੜ ਹਨੇਰੀ ਨਾਲ ਗੜ੍ਹੇ ਪੈ ਰਹੇ ਸਨ। ਕਰਮ ਸਿਉਂ ਦਾ ਦਿਲ ਧੜਕ ਰਿਹਾ ਸੀ।

ਸਵੇਰੇ ਖੇਤਾਂ'ਚ ਜਾ ਕੇ ਦੇਖਿਆ ਤਾਂ ਸਾਰੀ ਫਸਲ ਤਬਾਹ ਹੋ ਗਈ ਸੀ। ਉਹ ਚੁੱਪਚਾਪ ਵਾਪਸ ਆ ਕੇ ਕਮਰੇ ਚ ਲੇਟ ਗਿਆ।

ਅਚਾਨਕ ਉਠ ਕੇ ਸਿਰ ਦਾ ਪਰਨਾ ਲਾਹ ਕੇ ਕਰਮ ਸਿਉਂ ਨੇ ਆਪਣੇ ਗਲ'ਚ ਬੰਨ੍ਹ ਲਿਆ।

"ਬਾਪੂ !ਬਾਪੂ ! ਸਰਕਾਰ ਨੇ ਆਪਣਾ ਕਰਜ਼ਾ ਮੁਆਫ਼ ਕਰ ਦਿੱਤੇ। ਹੁਣੇ ਟੀ. ਵੀ. 'ਚ ਖਬਰ ਆਈ ਏ। ਭੱਜੇ ਆਉਂਦੇ ਦੀਪੇ ਨੇ ਕਮਰੇ ਦਾ ਦਰਵਾਜ਼ਾ ਖੋਲਿ੍ਆ। ਕਰਮ ਸਿਊਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।"

ਕਰਜ਼ਾ ਮੁਕਤੀ ਦੀ ਖਬਰ ਆਉਣ ਤੋਂ ਕੁਝ ਚਿਰ ਪਹਿਲਾਂ ਹੀ ਉਹ ਕਰਜ਼ੇ ਤੋਂ ਮੁਕਤ ਹੋ ਚੁੱਕਿਆ ਸੀ।

 
Old 22-Jun-2010
miss punjaban
 
Re: ਕਰਜ਼ੇ ਤੋਂ ਮੁਕਤ

nice
tfs.................

 
Old 22-Jun-2010
angel_jatti
 
Re: ਕਰਜ਼ੇ ਤੋਂ ਮੁਕਤ

jatt dee joon buri
sach hee keha... tfs

 
Old 07-Jul-2010
chandigarhiya
 
Re: ਕਰਜ਼ੇ ਤੋਂ ਮੁਕਤ

tfs..... v nice

 
Old 08-Jul-2010
pps309
 
Re: ਕਰਜ਼ੇ ਤੋਂ ਮੁਕਤ

2-4 kille aale di koi kheti ni, bas tarla hi aa.

 
Old 11-Aug-2010
lovenpreet
 
Re: ਕਰਜ਼ੇ ਤੋਂ ਮੁਕਤ

thanks

Post New Thread  Reply

« Here are the 7 serious relationship signs | Being a good partner... »
X
Quick Register
User Name:
Email:
Human Verification


UNP