ਟਟੀਰੀ ਰਾਮ te ਕੁੱਤੇ

KARAN

Prime VIP
ਇਕ ਵਾਰ ਇਕ ਛੋਟੇ ਜਿਹੇ ਪਿੰਡ ਚ'ਦਿੱਲੀ ਦਾ ਇਕ
ਬਾਣੀਆ,ਟਟੀਰੀ ਰਾਮ ਆਪਣੇ ਨੌਕਰ ਨਾਲ ਆਉਂਦਾ|
ਟਟੀਰੀ ਰਾਮ ਪਿੰਡ ਵਾਲਿਆਂ ਨੂੰ ਕਹਿੰਦਾ,'' ਭਰਾਵੋ,
ਅਸੀਂ ਤੁਹਾਡੇ ਪਿੰਡ ਕੁੱਤੇ ਖਰੀਦਣ ਆਏ ਆਂ..ਅਸੀਂ ਪਿੰਡ -ਪਿੰਡ
ਜਾ ਕੇ ਕੁੱਤੇ ਖਰੀਦ ਦੇ ਆਂ ਅਤੇ ਉਹਨਾਂ ਚੋਂ ਚੰਗੀ ਨਸਲ ਦੇ ਕੁੱਤੇ
ਛਾਂਟ ਕੇ ਬਾਹਰਲੇ ਮੁਲਕਾਂਵਿਚ ਮਹਿੰਗੇ ਭਾਅ ਵੇਚਦੇ ਆਂ.. ਮੈਂ ਤੁਹਾਡੇ ਪਿੰਡ ਦਾ ਹਰ ਕੁੱਤਾ 10-10 ਰੁਪਈਏ ਚ'
ਖਰੀਦਾਂਗਾ ..''
ਇਨ੍ਹੀ ਗੱਲ ਸੁਣਦੇ ਈ ਪਿੰਡ ਵਾਲੇ ਪਿੰਡ ਦੇ ਸਾਰੇ ਕੁੱਤੇ ਫੜ ਕੇ
ਟਟੀਰੀ ਰਾਮ ਨੂੰ ਵੇਚ ਦਿੰਦੇ ਨੇ ਅਤੇ ਟਟੀਰੀਰਾਮ ਕੁੱਤੇ
ਖਰੀਦ ਕੇ ਪਿੰਜਰੇ ਚ' ਪਾ ਲੈਂਦਾ |
ਦੋ ਕੁ ਦਿਨ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ, ਮੈਨੂੰ ਕੁਤਿਆਂ ਦੀ ਹੋਰ ਲੋੜ ਏ ...ਇਸ ਵਾਰੀ ਮੈਂ ਇਕ ਕੁੱਤੇ ਦੇ 20
ਰੁਪਈਏ ਦੇਵਾਂਗਾ ...''
ਪਿੰਡ ਵਾਲੇ ਫੇਰ ਕੁੱਤੇ ਫੜਨ ਨਿਕਲ ਪੈਂਦੇ ਨੇ ....ਇਸ ਵਾਰ
ਉਹਨਾਂ ਨੂੰ ਕੁੱਤੇ ਲੱਭਣ ਲਈ ਦੂਰ-ਦੂਰ ਜਾਣਾਪੈਂਦਾ..ਪਰ ਫੇਰ
ਵੀ ਉਹ ਥੋੜੇ ਜਿਹੇ ਕੁੱਤੇ ਫੜ ਲਿਆਉਂਦੇ ਨੇ ਤੇ 20-20 ਰੁਪਈਏ
ਚ' ਟਟੀਰੀ ਰਾਮ ਨੂੰ ਵੇਚ ਦਿੰਦੇ ਨੇ.... ਚਾਰ ਕੁ ਦਿਨਾਂ ਬਾਦ ਟਟੀਰੀ ਰਾਮ ਕਹਿੰਦਾ,'' ਭਰਾਵੋ,
ਮੇਰਾ ਕੰਮ ਬਹੁਤ ਵਧਿਆ ਚੱਲ ਪਿਆ..
ਮੈਨੂੰ ਹੋਰ ਕੁਤਿਆਂ ਦੀ ਲੋੜ ਏ....ਇਸ ਵਾਰ ਮੈਂ ਇਕ ਕੁੱਤੇ ਦੇ 50
ਰੁਪਈਏ ਦੇਵਾਂਗਾ...ਪਰ ਮੇਰੀ ਮਾਂ ਬੀਮਾਰ ਹੋ ਗਈ ਏ ,ਇਸ
ਲਈ ਮੈਨੂੰ ਇਕ ਹਫਤੇ ਲਈ ਆਪਣੇ ਘਰ ਜਾਣਾ ਪੈਣਾ..ਮੇਰੇ ਬਾਦ
ਕੁਤਿਆਂ ਦੀ ਸਾਰੀ ਜਿਮੇਂਵਾਰੀ ਮੇਰੇ ਨੌਕਰ ਦੀ ਹੈ...ਤੁਸੀਂ ਇਸਨੂੰ ਕੁੱਤੇ ਵੇਚ ਦਿਓ...''..
ਕਿਉਂਕਿ ਸਾਰੇ ਕੁੱਤੇ ਟਟੀਰੀ ਰਾਮ ਨੇ ਪਹਿਲਾਂ ਈ ਖਰੀਦ
ਲਏ ਹੁੰਦੇ ਨੇ ਤਾਂ ਇਸ ਵਾਰ ਜਦੋਂ ਪਿੰਡ ਵਾਲੇ ਕੁੱਤੇ ਫੜਨ ਜਾਂਦੇ ਨੇ
ਤਾਂ ਉਹਨਾਂ ਨੂੰ ਕੋਈ ਕੁੱਤਾ ਈ ਨੀ ਲੱਭਦਾ....
...
ਦੂਜੇ ਦਿਨ ਟਟੀਰੀ ਰਾਮ ਦਾ ਨੌਕਰ ਪਿੰਡ ਵਾਲਿਆਂ ਨੂੰਕਹਿੰਦਾ,'' ਦੇਖੋ ਬਾਈ...ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਕ-
ਇਕ ਕੁੱਤਾ 35-35 ਚ' ਵੇਚ ਸਕਦਾਂ..!!!..ਮੈਂਇਥੋਂ ਨਿਕਲ
ਜਾਵਾਂਗਾ...ਜਦੋਂ ਟਟੀਰੀਰਾਮ ਹਫਤੇ ਬਾਦ ਆਇਆ
ਤਾਂ ਤੁਸੀਂ ਉਸਨੂੰ 50-50 ਚ' ਕੁੱਤਾ ਵੇਚ ਦਿਓ...ਉਸਨੂੰ
ਤਾਂ ਖਰੀਦਨੇ ਈ ਪੈਣਗੇ,ਨਹੀ ਉਸਦਾ ਕੰਮ ਖੜ
ਜਾਣਾ...ਬਾਕੀ ਜੇ ਕੋਈ ਉਨ੍ਹੀ-ਇੱਕੀ ਹੋਈਤਾਂ ਡਰਿਓ ਨਾ..ਮੈਂ ਮਹੀਨੇ-ਦੋ ਮਹੀਨੇ ਬਾਦ ਆਊਂਗਾ,ਹਾਲ-ਚਾਲ ਪੁਛਣ ...''
ਲਾਲਚ ਵਿਚ ਆ ਕੇ ਪਿੰਡ ਵਾਲੇ 35-35 ਰੁਪਈਏ ਚ' ਪਿੰਡ
ਦੀ ਕਤੀੜ ਖਰੀਦ ਕੇ ਘਰੇ ਬੰਨ ਲੈਂਦੇ ਨੇ ....
................ਨਾ ਮੁੜਕੇ ਟਟੀਰੀ ਰਾਮ
ਬਹੁੜਦਾ ,ਨਾ ਟਟੀਰੀ ਰਾਮ ਦਾ ਨੌਕਰ .............
 
Top