ਦੋਸ਼ ਦੇਂਦੇ ਹਾਂ ਅਸੀਂ

ਦੋਸ਼ ਦੇਂਦੇ ਹਾਂ ਅਸੀਂ

ਦੋਸ਼ ਦੇਂਦੇ ਹਾਂ ਅਸੀਂ ਤਕਦੀਰਾਂ ਦਾ
ਕਦੇ ਵੇਖ ਵੇਖ ਹੱਥਾਂ ਤੇ ਲਕੀਰਾਂ ਦਾ
ਰਾਤ ਭੁੱਖਿਆਂ ਹੀ ਕਈ ਸੌਂ ਜਾਂਦੇ
ਮੁੱਲ ਪਾਉਂਦੇ ਨਾ ਕਈ ਦੁੱਧ ਖੀਰਾਂ ਦਾ

ਜਿਨੂੰ ਮਿਲੇ ਨਾ ਲੀੜੇ ਤੱਨ ਢੱਕਦੇ ਨਾ
ਕਈ ਹੋਏ ਆਪੇ ਨੰਗੇ ਕਦੇ ਝਕਦੇ ਨਾ
ਮਾਣ ਰੱਖਦੇ ਨਾ ਕਈ ਭੈਣਾ ਵੀਰਾਂ ਦਾ
ਦੋਸ਼ ਦੇਂਦੇ ਹਾਂ ਅਸੀਂ ਤਕਦੀਰਾਂ ਦਾ

ਰੋਟੀ ਦੂਜੇ ਦੇ ਮੂਹੋਂ ਅਸੀਂ ਖੋਹ ਲੈਂਦੇ
ਹੱਥ ਲੋਕਾਂ ਦੇ ਲਹੂ ਨਾਲ ਧੋ ਲੈਂਦੇ
ਕੀ ਕਰਨਾ ਏਂ ਵੱਡੀਆਂ ਜਗੀਰਾਂ ਦਾ
ਦੋਸ਼ ਦੇਂਦੇ ਹਾਂ ਅਸੀਂ ਤਕਦੀਰਾਂ ਦਾ

ਕੋਣ ਆਪਣਾ ਕੋਣ ਹੈ ਪਰਾਇਆ ਏਥੇ
ਲੋਕਾਂ ਚਿਹਰੇ ਤੇ ਚਿਹਰਾ ਲਾਇਆ ਏਥੇ
ਨਾਮ ਬਦਲ ਦੇਂਦੇ ਹਾਂ ਅਸੀਂ ਪੀਰਾਂ ਦਾ
ਦੋਸ਼ ਦੇਂਦੇ ਹਾਂ ਅਸੀਂ ਤਕਦੀਰਾਂ ਦਾ

ਆਰ.ਬੀ.ਸੋਹਲ
 
Top