ਦੁੱਖ ਹੋਣ ਲਮੇਰੇ ਜਦੋਂ ਹਾਣ ਨਾਲੋਂ

ਦੁੱਖ ਹੋਣ ਲਮੇਰੇ ਜਦੋਂ ਹਾਣ ਨਾਲੋਂ
ਰਹੇਂ ਭਾਲਦਾ ਨਿਤ ਹੀ ਸਹਾਰਿਆਂ ਨੂੰ

ਸਦਾ ਆਸਾਂ ਦੇ ਪਾਣੀ ਵਿਚ ਫਸ ਜਾਵੇਂ
ਫੜ ਸਕੇਂ ਨਾ ਪਰ ਤੂੰ ਕਿਨਾਰਿਆ ਨੂੰ

ਬੂਟੇ ਗਮਾਂ ਦੇ ਨਿਤ ਹੀ ਰਹਿੰਦੇ ਹਰੇ
ਪਰ ਰੋਕਿਆ ਨਾ ਹੰਝੂ ਖਾਰਿਆਂ ਨੂੰ

ਹੀਲਾ ਕਰਕੇ ਬਾਜ਼ੀ ਵੀ ਜਿੱਤ ਲੈਂਦਾ
ਸਾਥ ਹੁੰਦਾ ਹੈ ਕਦ ਤੱਕ ਹਰਿਆਂ ਨੂੰ

ਰੱਸਾ ਵੱਡ ਕੇ ਟਹਿਣ ਵੀ ਤੋੜ ਦਿੱਤਾ
ਯਾਦ ਕਰੇਂਗਾ ਪਰ ਉਹ ਹੁਲਾਰਿਆਂ ਨੂੰ

ਮੇਲ ਮੁਨਸਿਫ ਦੇ ਨਾਲ ਹੁਣ ਕਾਤਲਾਂ ਦਾ
ਡਰ ਰਿਹਾ ਨਾ ਕੋਈ ਹਤਿਆਰਿਆਂ ਨੂੰ

ਕਿੱਦਾਂ ਹੋਣਾ ਹੈ ਇਲਮ ਮੁਸੀਬਤਾਂ ਦਾ
ਜਰਾ ਪੁਛੋ ਤਾਂ ਗਮ ਦਿਆਂ ਮਾਰਿਆਂ ਨੂੰ

ਆਰ.ਬੀ.ਸੋਹਲ​
 
Top