ਦਾਜ ਦਾ ਦਾਨਵ

ਉਠੋ ਜਾਗੋ ਵੀਰ ਜਵਾਨੋਂ,
ਦਾਜ ਦੇ ਦਾਨਵ ਨੂੰ ਪਹਿਚਾਣੋ,
ਕੋਈ ਹੁਣ ਮਾਂ-ਬਾਪ ਨਾ ਰੋਵੇ,
ਧੀ ਦੀ ਅਰਥੀ ਮੋਡਿਆ ਤੇ ਨਾ ਢੋਵੇ,
ਕੋਈ ਹੁਣ ਭਰੂਣ-ਹਤਿਆ ਨਾ ਹੋਵੇ,
ਕੰਨਿਆਂ ਦਾਨ ਹੀ ਮਹਾਂ ਦਾਨ ਹੋਵੇ,
ਆਪਣੀ ਮੇਹਨਤ ਨਾਲ ਧਨ ਕਮਾਓ,
ਆਪਣੇ ਮਾਂ-ਬਾਪ ਨੂੰ ਸਮਝਾਓ,
ਬਿਨਾਂ ਦਾਜ ਦੇ ਵਿਆਹ ਕਰਾਂਗੇ,
ਕਸਮ ਏਹ ਖਾਓ ਤੇ ਵਾਦਾ ਕਰ ਲਓ,
ਸੁਖੀ ਹਰ ਧੀ ਦਾ ਮਾਂ-ਬਾਪ ਬਣਾਓ,
ਤੁਸੀਂ ਵੀ ਕਲ ਮਾਂ-ਬਾਪ ਹੈ ਬਣਨਾ,
ਧੀ-ਪੁਤਰ ਨੂੰ ਏਹ ਹੈ ਕਹਿਣਾ,
ਦਾਜ ਦੀ ਲਾਹਨਤ ਤੋਂ ਦੂਰ ਹੈ ਰਹਿਣਾ,
ਉਠੋ ਜਾਗੋ ਵੀਰ ਜਵਾਨੋਂ,
ਦਾਜ ਦੇ ਦਾਨਵ ਨੂੰ ਪਹਿਚਾਣੋ,

Writer-Sarbjit Kaur TooR
 
:wah :wah :wah ਭੈਣ ਮੇਰੀਏ ਬਹੁਤ ਸੋਹਣਾ ਲਿਖੇਆ ਤੁਸੀ...:yes
ਤੁਹਾਡੀ ਸੋਚ ਨੂੰ ਸਲਾਮ ...:salut
ਰੱਬ ਤੁਹਾਡੀ ਕਲਮ ਨੂੰ ਹੋਰ ਮਾਣ ਬਖਸ਼ੇ...
 
Top