UNP

ਤੱਕੜੀ

Go Back   UNP > Poetry > Punjabi Poetry

UNP Register

 

 
Old 29-Apr-2013
[JUGRAJ SINGH]
 
ਤੱਕੜੀ

ਮੈਂ ਹਾਂ ਉਸ ਬਲਦੇ ਦੀਵੇ ਵਾਂਗੂੰ ,
ਜਿਹੜਾ ਖੁਦ ਰਾਤਾਂ ਨੂੰ ਜਲਦਾ ਏ ,
ਸੱਜਨ ਕਰੇ ਚਾਹੇ ਬੇਵਫਾਈਆਂ ,
ਖੁੱਦ ਵਫ਼ਾ ਦੀ ਰਾਹ ਤੇ ਚੱਲਦਾ ਏ ........||

ਤੱਕੜੀ ਇਸ਼ਕ਼ ਵਾਲੀ ਵਿੱਚ ਨਾ ਤੋਲ ਮੈਨੂੰ ,
ਇਹਦੇ ਬੱਟੇ ਬੜੇ ਬੇਦਰਦੀ ਨੇ ,
ਇਹ ਸੱਚਿਆਂ ਨੂੰ ਹੋਲਾ ਦੱਸਦੇ ਨੇ ,
ਤੇ ਝੂਠਿਆਂ ਦੇ ਹਮਦਰਦੀ ਨੇ ...........||

ਸਾਡਾ ਯਾਰ ਜੇ ਸਾਡੇ ਨਾਲ ਹੋਵੇ ,
ਸਾਨੂੰ ਲੋੜ ਨੀ ਦੁਨੀਆ ਸਾਰੀ ਦੀ ,
ਓੁਹਦੇ ਦਿਲ ਵਿੱਚ ਸਾਡਾ ਪਿਆਰ ਹੋਵੇ ,
ਨਾ ਲੋੜ ਕੋਈ ਸੂਰਤ ਪਆਰੀ ਦੀ ............||

ਰਾਂਝੇ ਮਜਨੂ ਨੇ ਜੋ ਕਰਮ ਕੀਤੇ ,
ਓੁਹ ਸੱਚਾ ਪਿਆਰ ਦਰਸਾਉਂਦੇ ਨੇ ,
ਤੇ ਸਾਡੇ ਸੱਜਨ ਬੜੇ ਬੇ-ਕਦਰੇ ਨੇ ,
ਸਾਨੂੰ ਪਿਆਰ ਨਾਲ ਤੜਪਾਉਂਦੇ ਨੇ ...........||

ਛੇਤੀ ਮਿਲਣ ਦਾ ਵਾਦਾ ਕਰਕੇ ,
ਬੜੀ ਦੇਰ ਬਾਅਦ ਮੁੜ ਆਉਂਦੇ ਨੇ ,
ਆ ਕੇ ਲੱਖ ਲਾਰੇ ਲਾਉਂਦੇ ਨੇ ,
ਲੰਬਾ ਇੰਤਜ਼ਾਰ ਕਰਵਾਉਂਦੇ ਨੇ .......||

ਦਿਨ-ਰਾਤ ਉਸ ਸੱਚੇ ਰੱਬ ਕੋਲੋਂ ,
ਖੈਰ ਮੰਗਾਂ ਮੈਂ ਸੋਹਣੇ ਯਾਰ ਦੀ ,
ਮੇਰੇ ਇਸ਼ਕ਼, ਜਾਤ ਤੇ ਇਮਾਨ ਦੀ ,
ਮੇਰੇ ਦਿਲ ਦੇ ਸੱਚੇ ਪਿਆਰ ਦੀ .........||

 
Old 30-Apr-2013
-=.DilJani.=-
 
Re: ਤੱਕੜੀ

: tfs ...... Good One

 
Old 13-May-2013
#Bullet84
 
Re: ਤੱਕੜੀ

kya batt aa

Post New Thread  Reply

« ਪੰਜਾਬ | ਗੁਲਾਮ »
X
Quick Register
User Name:
Email:
Human Verification


UNP