ਚੌਖਟ

ਮੇਰੇ ਯਾਰ ਦੀ ਚੌਖਟ ਤੇ ਕਈਆਂ ਦੇ ਸਿਰ ਝੁੱਕਦੇ,
ਓਹਦੀ ਰਜ਼ਾ ਦੇ ਨਾਲ ਕਈ ਆਉਂਦੇ ਕਈ ਮੁੱਕਦੇ,

ਇਹ ਖੁਸ਼ਮਿਜਾਜੀ ਕਾਇਨਾਤ ਸਭ ਉਸਨੇਂ ਸਵਾਰੀ ਏ,
ਉਸੇ ਦਾ ਹੀ ਆਸਰਾ ਤੇ ਮੇਹਰਾਂਭਰੀ ਓਟ ਨਿਆਰੀ ਏ,
ਓਹਦੇ ਸਤਿਕਾਰਾਂ ਲਈ ਕਲ੍ਹੀ-ਇੱਕੋ ਧਰਤੀ ਹੀ ਨਹੀਂ,
ਸੂਰਜ ਚਾਨਣ-ਮੁਨਾਰੇ ਦੁਆਲੇ ਲੱਖਾਂ ਗ੍ਰਹਿ ਘੁੱਕਦੇ,

ਮੇਰੇ ਯਾਰ ਦੀ ਚੌਖਟ ਤੇ ਕਈਆਂ ਦੇ ਸਿਰ ਝੁੱਕਦੇ,
ਓਹਦੀ ਰਜ਼ਾ ਦੇ ਨਾਲ ਕਈ ਆਉਂਦੇ ਕਈ ਮੁੱਕਦੇ,

Gurjant Singh
 
:prMere Har Pritam Di Jo Baat Sunanve...So Bhai So Mera Veer!!
Bohot Bohot Shukriya Veer G...Bohot Vadiya Likhiya Ush Akal Purak Bare!!..Thank you for sharing :wah
 
Top