UNP

ਦੂਰ ਕਿਤੇ >>>>><<<<......

Go Back   UNP > Poetry > Punjabi Poetry

UNP Register

 

 
Old 01-Mar-2016
Jelly Marjana
 
ਦੂਰ ਕਿਤੇ >>>>><<<<......

ਦੂਰ ਕਿਤੇ ਜਦ ਅੰਬਰੀਂ ਤਾਰਾ ਟੁੱਟਦਾ ਏ,
ਲੱਖਾਂ ਲੋਕੀ ਮੰਗਦੇ ਸਦਾ ਦੁਆਵਾਂ ਨੇ ,।
ਉਹ ਕੀ ਜਾਨਣ ਟੁੱਟਣਾ ਯਾਰੋ ਕੀ ਹੁੰਦਾ ,
ਬਿਨਾਂ ਜ਼ੁਰਮ ਤੋਂ ਮਿਲੀਆਂ ਓਹਨੂੰ ਸ਼ਜ਼ਾਵਾਂ ਨੇ,

ਦੂਰ ਕਿਤੇ ਇੱਕ ਰੋਹੀ ਦੇ ਵਿੱਚ ਰੁੱਖ ਖੜਾ ,
ਓਹਨੂੰ ਚਾਰ ਚੁਫੇਰੇ ਦੁਨੀਆਂ ਸੁੰਨੀ ਲਗਦੀ ਏ,
ਕੌਣ ਜਾਣੇ ਓਹਦਾ ਦਰਦ ਜਦ ਪੱਤ ਝੜਦੇ ਨੇ ,
ਹਵਾ ਪੁਰੇ ਦੀ ਜਦੋਂਂ ਕੋਲ ਦੀ ਵਗਦੀ ਏ ,,।

ਦੂਰ ਕਿਤੇ ਕੋਈ ਟਿੱਬਿਆਂ ਉੱਤੇ ਫੁੱਲ ਉੱਗਿਆ ,
ਕੀ ਪਤਾ ਸੀ ਕੋਲ ਕਿਸੇ ਨੇ ਲੰਘਣਾ ਨਹੀਂ,
ਖਿੜਕੇ ਯਾਰੋ ਉਹ ਪੂਰਾ ਮੁਰਝਾ ਚੱਲਿਆ ,
ਕੀ ਪਤਾ ਸੀ ਕਿਸੇ ਨੇ ਵਾਲ਼ੀਂ ਟੰਗਣਾ ਨਹੀ ,

ਦੂਰ ਕਿਤੇ ਕੋਈ ਅੰਬਰਾਂ ਉੱਤੇ ਇਕ ਪੰਛੀ,
ਸੁਣਿਆ ਉੱਡਦਾ ਜਾਂਦਾ ਯਾਰੋ ਗਾਉਂਦਾ ਸੀ
ਕੀ ਪਤਾ ਸੀ ਖੁਸ਼ ਸੀ ਅੰਦਰੋਂ ਉਹ ਕਿੰਨਾਂ ,
ਜਾਂ ਜੈਲੀ ਵਾਂਗ ਉਹ ਅੰਦਰੋਂ ਕੁਰਲਾਉਂਦਾ ਸੀ ,,॥

 
Old 02-Mar-2016
wakhri soch
 
Re: ਦੂਰ ਕਿਤੇ >>>>><<<<......

good one

 
Old 03-Mar-2016
Jelly Marjana
 
Re: ਦੂਰ ਕਿਤੇ >>>>><<<<......

ਬਹੁੱਤ ਬਹੁੱਤ ਮਿਹਰਬਾਨੀ... W s ....ਜੀ........

 
Old 04-Mar-2016
userid97899
 
Re: ਦੂਰ ਕਿਤੇ >>>>><<<<......

bahut wadia janab

 
Old 05-Mar-2016
Jelly Marjana
 
Re: ਦੂਰ ਕਿਤੇ >>>>><<<<......

Dhanvaad ,,,Nagra ji,,,,,,

Post New Thread  Reply

« ਤੈਨੂੰ ਭੁੱਲਾਉਣ ਦੀ | ਮੈਂ ਬਣਕੇ ਨਵਾਂ ਸੂਰਜ,*** ਉੱਗਾਂਗੀ ਤੇਰੇ ਵਿਹੜੇ , »
X
Quick Register
User Name:
Email:
Human Verification


UNP