]ਕਦੇ ਬੈਠ ਮੇਰੇ ਕੋਲ ਐ ਜਿੰਦਗੀ ,

ਕਦੇ ਬੈਠ ਮੇਰੇ ਕੋਲ ਐ ਜਿੰਦਗੀ ,
ਤੈਨੂੰ ਜੀਣਾ ਮੈ ਸਿਖਾ ਦਿਆ,
ਹਾਸਿਆਂ 'ਚ ਘੋਲ ਕੇ ਗਮਾਂ ਨੂੰ
ਤੈਨੂੰ ਪੀਣਾ ਮੈ ਸਿਖਾ ਦਿਆਂ ।

ਉਹ ਵਾਅਦੇ ਕਰ ਕੇ ਮੁਕਰ ਗਏ,
ਮੇਰੇ ਦਿਲ ਉੱਤੇ ਨੇ ਉਕਰ ਗਏ ,
ਦਿਲ ਤੇ ਉਕਰੇ ਹੋਏ ਅਕਸ਼ਾਂ ਨੂੰ ,
ਦੱਸ ਕਿੱਦਾਂ ਮੈ ਮਿਟਾ ਦਿਆਂ ।

ਭਾਵੇ ਆਪਣੇ ਹੀ ਮੈਨੂੰ ਲੁੱਟ ਗਏ ,
ਭਾਵੇਂ ਖਾਅਬ ਮੇਰੇ ਨੇ ਟੁੱਟ ਗਏ ,
ਟੁੱਟੇ ਹੋਏ ਖਾਅਬਾਂ ਨੂੰ ਜੋੜ ਕੇ ,
ਇੱਕ ਖਾਬ ਮੈ ਨਵਾਂ ਸਜਾ ਦਿਆਂ।

ਪੱਤਝੱੜ ਵਿੱਚ ਕੁਝ ਫੁੱਲ ਖਿਲਦੇ ਨੇ ,
ਕਦੇ ਵਿਛੜ ਕੇ ਵੀ ਕਈ ਮਿਲਦੇ ਨੇ ,
ਤੂੰ ਵਾਅਦਾ ਤਾਂ ਕਰ ਇੰਤਜਾਰਾਂ ਦਾ ,
ਇੱਕ ਵਸਲ ਦੀ ਖਾਹਿਸ਼ ਬਣਾ ਦਿਆਂ ।

ਜਿੰਨਾ ਚਿਰ ਖੰਭਾਂ ਵਿੱਚ ਜਾਨ ਤੇਰੇ ,
ਓਨਾਂ ਚਿਰ ਹੈ ਨਾਲ ਜਹਾਨ ਤੇਰੇ ,
ਤੂੰ ਹਿੰਮਤ ਕਰ ਬਸ ਕੁਝ ਉਡਣੇ ਦੀ ,
ਤੈਨੂੰ ਤਲੀਆਂ ਤੇ ਚੋਗ ਚੁਗਾ ਦਿਆਂ ।

ਰਾਹਾਂ ਵਿੱਚ ਮਿਲ ਗਏ ਯਾਰ' ਕਦੇ,
ਸਭ ਸੱਚੇ ਸੀ ਉਹ' ਕਿਰਦਾਰ ਕਦੇ ,
ਇਹ ਤਾਂ ਤੇਰਾ ਭਰਮ ਭੁਲੇਖਾ ਏ ,
ਜੈਲੀ ਕਿੱਦਾਂ ਮੈ ਤੈਨੂੰ ਸਮਝਾ ਦਿਆਂ ।
 

Ginny

VIP
ਰਾਹਾਂ ਵਿੱਚ ਮਿਲ ਗਏ ਯਾਰ' ਕਦੇ,
ਸਭ ਸੱਚੇ ਸੀ ਉਹ' ਕਿਰਦਾਰ ਕਦੇ ,
ਇਹ ਤਾਂ ਤੇਰਾ ਭਰਮ ਭੁਲੇਖਾ ਏ ,
ਜੈਲੀ ਕਿੱਦਾਂ ਮੈ ਤੈਨੂੰ ਸਮਝਾ ਦਿਆਂ ।

:ginni
 
U

userid97899

Guest
ਹਾਸਿਆਂ 'ਚ ਘੋਲ ਕੇ ਗਮਾਂ ਨੂੰ
ਤੈਨੂੰ ਪੀਣਾ ਮੈ ਸਿਖਾ ਦਿਆਂ ।

bahut wadia
 
Top