ਹੁਣ ਜਮਾਨਾ ਲੰਘ ਗਿਆ , ਮਿੱਤਰਾ

***** ਹੁਣ ਜਮਾਨਾ ਲੰਘ ਗਿਆ , ਮਿੱਤਰਾ *****
ਪਰਾਲੀ ਦੇ ਢੇਰ ਤੇ ਛਾਲਾਂ ਮਾਰਨ ਦਾ ,,,,
ਪਤੰਗਾਂ ਫੜ੍ਹਦੇ-ਫੜ੍ਹਦੇ ਦੂਜੇ ਪਿੰਡ ਪਹੁੰਚ ਜਾਣ ਦਾ ,,,,,
ਘਲਾੜੀ ਤੇ ਬਹਿ ਕੇ ਤੱਤ-ਤੱਤਾ ਗੁੜ ਖਾਣਾ, ਆਉਂਦੇ ਦਸ ਬਾਰਾਂ ਗੰਨੇ, ਘਰ ਨੂੰ ਲਿਆਉਣ ਦਾ ,,,,
ਬੁਰਾ ਨੀ ਮਨਾਉਣਾ , ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ ,,,,,
ਆਪ ਨਾਉਣਾ ਤੇ ਟੋਹਬੇਆਂ ਚ ਮਹੀਆਂ ਨੂੰ ਨਵਾਉਣ ਦਾ ,,,,
ਮਖਾਣੇ ਖਿਲਾਂ ਪਕੌੜੀਆਂ ਚ ਰਲਾਕੇ ਖਾਣ ਦਾ ,,,,,
ਅੱਠ ਵੱਜਦੇ ਨੂੰ ਰੋਟੀ-ਟੁੱਕ ਖਾ ਕੇ ਸੌਂ ਜਾਣ ਦਾ ,,,,,
ਕੈਂਚੀ ਸੈਕਲ ਸਿਖਣ ਲੱਗੇ ਰਗੜਾਂ ਲਵਾਉਣ ਦਾ ,,,,,
ਜਲੰਧਰ ਤੋਂ ਰਮਨ ਦੀਆਂ ਖਬਰਾਂ ਦਖਾਉਣ ਦਾ ,,,,
ਸੈੱਲ ਧੁੱਪੇ ਰੱਖ ਰੇੜੂਏ ਚ ਪਾਉਣ ਦਾ ,,,,,
ਐਨਟੀਨਾ ਘੁਮਾਕੇ ਲਾਹੌਰ ਚਲਾਉਣ ਦਾ ,,,,,
ਬੀ ਸੀ ਆਰ ਕਰਾਏ ਤੇ ਲਿਆਉਣ ਦਾ ,,,,,
ਰਾਹ ਚ ਸ਼ਰਾਬੀ ਪਏ ਬੰਦੇ ਨੂੰ ਚੱਕ ਕੇ ਉਹਦੇ ਘਰ ਛੱਡ ਕੇ ਆਉਣ ਦਾ ,,,,,
ਬਰਸੀਮ ਦੀਆਂ ਡੰਡੀਆਂ ਚੱਬ , ਪੀਪਣੀਆਂ ਬਣਾਉਣ ਦਾ ,,,,,
ਆੜ੍ਹ ਚ ਨੱਕ ਬੰਦ ਕਰਕੇ ਲੰਬੀ ਤੋਂ ਲੰਬੀ ਚੁੱਭੀ ਲਾਉਣ ਦਾ ,,,,,
ਰਪੀਏ ਦੀਆਂ ਸੰਤਰੇ ਵਾਲੀਆਂ ਗੋਲੀਆਂ ਲਿਉਣ ਦਾ ,,,,
ਗੁਆਂਡੀਆਂ ਦੇ ਘਰੋਂ ਚੋਰੀ ਮਰੂਦ ਤੋੜ ਕੇ , ਭੱਜ ਜਾਣ ਦਾ ,,,,
ਮੀਂਹ ਪੈਂਦੇ ਵੀਹਾਂ ਚ ਭੱਜ-ਭੱਜ ਕੇ ਨਾਉਣ ਦਾ ,,,,,
ਬਾਪੂ ਦੇ ਸੈਕਲ ਦੇ ਮੂਹਰਲੇ ਡੰਡੇ ਬੈਠ ਝੂਟੇ ਲੈਣ ਦਾ ,,,,,
ਮੋਮ ਜਾਮੇ ਦੇ ਪਤੰਗ ਬਣਾ ਕੇ ਉਡਾਉਣ ਦਾ ,,,,,,
ਖੇਤਾਂ ਚੋਂ ਚਿੱਬੜ ਲੱਭ ਕੇ ਲਿਆਉਣ ਦਾ,,
ਆਉਂਦੇ ਜਾਂਦੇ ਹਰ ਸਿਆਣੇ ਬੰਦੇ ਨੂੰ ਸਿਰ ਨਿਵਾਉਣ ਦਾ ,,,,,
ਧਮਕ ਆਲੇ ਸਪੀਕਰਾਂ ਦੇ ਪੜਦੇ ਪਵਾਉਣ ਦਾ ,,,,,
ਗਵੰਤਰੀ ਦਾ ਬੋਹੜ ਥੱਲੇ, ਅਖਾੜਾ ਲਵਾਉਣ ਦਾ ,,,,,
ਵਿਆਹਾਂ ਚ ਕਣਾਤਾਂ ਦਾ ਤੇ ਮੰਜੇ ਬਿਸਤਰੇ ਲਿਆਉਣ ਦਾ ,,,,,
ਮੰਜੇਆਂ ਨੂੰ ਜੋੜ ਸਪੀਕਰ ਉਚੇ ਕਰ ਲਾਉਣ ਦਾ,,
ਵਿਆਹ ਦੇ ਗਿੱਧੇ ਚ ਬੋਲੀਆਂ ਲਾ ਲਾ ਕੇ ਸੁਣਾਉਣ ਦਾ ,,,,
ਰੋਟੀ ਚ ਲਵੇਟ ਖੰਡ ਪੂਣੀ ਬਣਾ ਘਰੋ ਭੱਜਦੇ-ਭੱਜਦੇ ਖਾਣ ਦਾ ,,,,,
ਕੱਚ ਦੀਆਂ ਗੋਲੀਆਂ ਜੇਬ ਚ ਪਾਕੇ ਖੜਕਾਉਣ ਦਾ ,,,,,
ਸਕੂਲ ਚ ਘਰੋਂ ਬੋਰੀਆਂ ਲਿਆਕੇ ,ਬੈਠ ਜਾਣ ਦਾ,,,,
ਡੈਕ ਦੀ ਰੀਲ ਕਿਸੇ ਤੋਂ ਮੰਗਵੀਂ ਲਿਆਕੇ ,ਸੁਣਨ ਦਾ ,,,,
ਵਰਕੇ ਤੇ ਚੁਣਵੇਂ-ਚੁਣਵੇਂ ਗੀਤ ਲਿਖ ,ਗੀਤ ਭਰਵਾਉਣ ਦਾ ,,,,,
ਵਿਹੜੇ,ਕੋਠੇਆਂ ਨੂੰ ਗੋਹੇ ਮਿੱਟੀ ਨਾਲ ਲਿੱਪਣ ਦਾ ,,,,
ਉਤੇ ਫੇਰ ਮੋਰ ਅਤੇ ਘੁੱਗੀਆਂ ਬਣਾਉਣ ਦਾ
ਖੂਹਾਂ ਤੋਂ ਪਾਣੀ ਭਰਕੇ ਲਿਆਉਣ ਦਾ ,,
ਇੱਕੋ ਕੱਠੇ ਪਰਿਵਾਰਾਂ ਦੇ ਰਲਕੇ ਜਿਉਣ ਦਾ ,,
ਬਲਦਾਂ ਦੇ ਪਹਿਲੇ ਪਹਿਰ ਖੇਤਾਂ ਨੂੰ ਵਾਹੁਣ ਦਾ ,,
ਪਿੰਡ ਦੇ ਬਾਹਰੋਂ ਕਿਤੋਂ ਦੂਰੋਂ ਪੀਟਰ ਦੀ ਆਵਾਜ, ਠੱਕ ਠੱਕ ਕਰਕੇ ਆਉਣ ਦਾ ,,
ਭਰਮਾਂ ਰੁੱਗ ਲਾਕੇ ਟੋਕੇ ਨੂੰ ਕੱਲੇ ਹੱਥ ਨਾਲ ਗੇੜਨ ਦਾ ,,
ਧੂਮੇ ਚਾਦਰੇ ਜਾਂ ਖੁੱਲੀ ਮੂਹਰੀ ਆਲੀ ਪੈੰਟ ਸਵਾਉਣ ਦਾ ,,
ਜੇ ਖੇਡਣ ਨੂੰ ਦਿਲ ਨਾ ਕਰੇ ,ਤਾਂ 'ਬਾਈ ਅੱਜ ਤਾਂ ਹਾਰੇ ਆਂ ' ਕਹਿਣ ਦਾ ,,,
ਪੈਹਲ , ਦੁੱਗ , ਤਿੱਗ , ਅਤੇ ਫਾਡੀ ਆਉਣ ਦਾ ,,
ਬਿਨਾਂ ਭੱਜ ਨੱਠ ਵਾਲੀ ਜ਼ਿਦਗੀ ਜਿਉਣ ਦਾ,, .


unknown writer
 
Top