Und3rgr0und J4tt1
Prime VIP
ਕੁੱਝ ਨਹੀਂ ਬਸ ਤੇਰੇ ਦਿੱਤੇ ਹਉਕਿਆਂ ਦਾ ਦਰਦ ਹੈ।
ਮਨ 'ਚ ਹੁਣ ਤਕ ਟੁੱਟ ਚੁੱਕੇ ਰਿਸ਼ਤਿਆਂ ਦਾ ਦਰਦ ਹੈ।
ਏਸ ਘਰ ਨੂੰ ਕਿਸੇ ਦੇ ਆਉਣ ਦੀ ਚਿਰ ਤੋਂ ਉਡੀਕ,
ਨੀਝ ਲਾ ਕੇ ਬੈਠੀਆਂ ਕੁਝ ਸਰਦਲਾਂ ਦਾ ਦਰਦ ਹੈ।
ਇਸ ਕਦੇ ਮਾਮੂਲ ਦਾ ਮਹਿਸੂਸਿਆ ਨਹੀਂ ਜਾਣ,
ਸੜਕ ਦੇ ਪਿੰਡੇ ਤੇ ਅੱਜ ਕਿਉਂ ਆਖ਼ਰਾਂ ਦਾ ਦਰਦ ਹੈ।
ਹਾਏ ਨਿਰਮਲਤਾ ਨਹੀਂ ਅੱਜ ਕਲ੍ਹ ਨਦੀ ਦੇ ਨੀਰ ਵਿੱਚ,
ਹਾਰ ਮੰਨ ਕੇ ਖੁਰ ਗਏ ਕੁਝ ਕੰਢਿਆਂ ਦਾ ਦਰਦ ਹੈ।
ਚਿਹਰਿਆਂ ਤੋਂ ਪੜ੍ਹ ਸਕੇ ਇਹ ਕਿਸ ਦੇ ਵੱਸ ਵਿੱਚ ਹੈ ਹਜ਼ੂਰ,
ਕੋਈ ਮਹਿਸੂਸੇਗਾ ਵਿਰਲਾ ਹੀ, ਮਨਾਂ ਦਾ ਦਰਦ ਹੈ।
ਅੰਦਰੋਂ ਹੀ ਬਹੁਤ ਕੁਝ ਹੈ ਤਿੜਕਿਆ ਠੋਹਕਰ ਦੇ ਨਾਲ
ਚਿਹਰੇ ਤੇ ਪਰ ਕਿਰਚਾਂ ਹੋਏ ਸ਼ੀਸ਼ਿਆਂ ਦਾ ਦਰਦ ਹੈ।
ਦੌੜਦੇ ਬੱਦਲਾਂ ਦੀ ਛਾਵੇਂ ਬਹਿ ਗਏ ਲੋਕਾਂ ਦੀ ਥਾਂ,
ਕਹਿਰ ਬਣ ਕੇ ਡਿੱਗੀਆਂ ਕੁਝ ਬਿਜਲੀਆਂ ਦਾ ਦਰਦ ਹੈ।
ਵਾਰੀ ਬਲਿਹਾਰੀ ਜੋ ਜਾਂਦਾ ਸੀ ਸਦਾ 'ਤਰਲੋਕ' ਤੋਂ
ਤੁਰ ਗਿਆ ਪਰ ਮਨ 'ਚ ਉਹਦੇ ਸ-ਦਰਿਆਂ ਦਾ ਦਰਦ ਹੈ।