ਦੋਸ਼ੀ ਕੌਣ..?

ਪੰਜਾਬ ਪੰਜ ਦਰਿਆਵਾਂ ਦੀ ਧਰਤੀ,
ਅੱਜ ਇਸ ਦੀ ਹਾਲਤ ਇਹ ਕਰਤੀ,
ਨਹਿਰਾਂ ਨਾਲੇ ਤਾ ਸੁੱਕਦੇ ਜਾਂਦੇ.......
ਅੱਖ ਗਰੀਬ ਦੀ 'ਚੋਂ ਪਾਣੀ ਰਿਸਦਾ,
ਦੋਸ਼ੀ ਕੌਣ..? ਕਸੂਰ ਏ ਕਿਸ ਦਾ ??

ਪਾਣੀ ਡੁੰਘਾ ਹੋ ਪਾਤਾਲ ਨੂੰ ਪੁੱਜਾ,
ਜੱਟ ਬਸ ਝੋਨਾ ਲਾਉਣ 'ਚ ਰੁੱਝਾ,
ਕਾਕੇ ਸਰਦਾਰਾਂ ਦੇ ਨਸ਼ਿਆਂ 'ਚ ਪੈ ਗਏ,
ਮੈਡੀਕਲ ਸਟੋਰਾਂ 'ਚ ਬਸ ਨਸ਼ੇ ਰਹਿ ਗਏ,
ਹਰ ਪਿੰਡ ਵਿਚ ਲਲਕਾਰੇ ਵੱਜਦੇ.....
"ਢੀਂਡਸੇ" ਕੀ ਇਲਾਜ ਬਣਾਈਏ ਇਸ ਦਾ?
ਦੋਸ਼ੀ ਕੌਣ..? ਕਸੂਰ ਏ ਕਿਸ ਦਾ...?

ਮਹਿੰਗਾਈ ਦਿਨੋ-ਦਿਨ ਵੱਧਦੀ ਜਾਵੇ,
ਧੌਣ ਗਰੀਬ ਦੀ ਵੱਡ ਦੀ ਜਾਵੇ,
ਸਰਕਾਰੀ ਨੌਕਰੀਆਂ ਦੀ ਸੇਲ ਏ ਲੱਗਦੀ,
ਹੱਕ ਓਸਦਾ ਜਿਹਦੀ ਬੋਲੀ ਵੱਧ ਲੱਗਦੀ,
ਲੀਡਰਾਂ ਖੋਲੇ ਹਰ ਦੇਸ਼ 'ਚ ਖਾਤੇ.....
ਸਰਕਾਰੀ ਗੱਲਾ ਕਿਉਂ ਖਾਲੀ ਦਿੱਸਦਾ?
ਦੋਸ਼ੀ ਕੌਣ..? ਕਸੂਰ ਏ ਕਿਸ ਦਾ...?

ਧੀ ਜੰਮੇ ਤਾਂ ਸੋਗ ਮਨਾਉਂਦੇ,
ਕਈ ਕੁੱਖ ਵਿਚ ਮਾਰ ਮੁਕਾਉਂਦੇ'
ਦਾਜ ਦੇ ਕੇਸ ਨੇ ਚਲਦੇ ਰਹਿੰਦੇ,
ਸਿਵੇ ਨੂੰਹਾਂ ਦੇ ਬਲਦੇ ਰਹਿੰਦੇ,
ਪਰਿਵਾਰ ਦਾਜ ਦੀ ਜੋ ਭੁੱਖ ਦਿਖਾਵੇ.....
ਕਿਉਂ ਨੀ ਕਾਨੂੰਨ ਦੀ ਚੱਕੀਂ ਪਿੱਸਦਾ?
ਦੋਸ਼ੀ ਕੌਣ..? ਕਸੂਰ ਏ ਕਿਸ ਦਾ...?

ਸੱਭਿਆਚਾਰ ਦੀ ਰੌਲੀ ਪਾਉਂਦੇ,
ਵੀਡੀਓ ਦੇ ਵਿਚ ਨੰਗ ਦਿਖਾਉਂਦੇ,
ਖੜਕਾ-ਦੜਕਾ ਹੀ ਗੀਤ ਚਲਾਉਂਦਾ,
ਮਿਆਰ ਗੀਤਕਾਰੀ ਦਾ ਨਜ਼ਰ ਨਾ ਆਉਂਦਾ,
ਇਜ਼ਤ ਮਾਂ-ਬੋਲੀ ਦੀ ਬਸ ਲੁੱਟਦੇ....
ਲਾ ਜਾਂਦਾ, ਦਾਅ ਲੱਗ ਜਾਵੇ ਜਿਸਦਾ
ਦੋਸ਼ੀ ਕੌਣ..? ਕਸੂਰ ਏ ਕਿਸ ਦਾ...?

ਗੌਰ ਕਰੋ, ਜਰਾ ਸੋਚੋ ਸਮਝੋ,
ਦੋਸ਼ੀ ਕੌਣ..? ਕਸੂਰ ਏ ਕਿਸ ਦਾ ??

writer: manpreet dhindsa
__________________________________
 
Top