ਜਿੰਦ ਮੁੱਕ ਜਾਣੀ, ਦੁੱਖ ਨਹੀਂ ਮੁੱਕਣੇ

ਜਿੰਦ ਮੁੱਕ ਜਾਣੀ, ਦੁੱਖ ਨਹੀਂ ਮੁੱਕਣੇ,
ਕੱਡਿਆਂ ਪਰੋਇਆ ਹਾਰ ਹਾਂ ਮੈਂਸੀਖਾਂ ਵਿੰਨ - ਵਿੰਨ ਦਿੱਤਾ ਸਾੜ ਮੈਂਨੂੰ,
ਯਾਰੋ ਲੁੱਟੀ ਹੋਈ ਬਹਾਰ ਹਾਂ ਮੈਂ, ਮੈਂ ਹਾਂ ਤਿਹਾਇਆ ਚਾਨਣ ਦਾ,
ਹਨੇਰੇ ਨਾਲ ਬਾਤਾਂ ਪਾਉਂਦਾ ਹਾਂ ਗਮ ਇਤਨਾ ਨਿਤ ਦਿਹਾੜੇ ਮੈਂ,
ਅੱਖੀਆਂ ਚੋਂ ਨੀਰ ਵਹਾਉਂਦਾ ਹਾਂ ਜਿਸਦੇ ਦਰਦ ਦੀ ਕੋਈ ਦਵਾ ਨਹੀਂ,
ਉਹ ਬਦਕਿਸਮਤ ਬੀਮਾਰ ਹਾਂ ਮੈਂ ਸੀਖਾਂ ਵਿੰਨ - ਵਿੰਨ ਦਿੱਤਾ ਸਾੜ ਮੈਂਨੂੰ,
ਯਾਰੋ ਲੁੱਟੀ ਹੋਈ ਬਹਾਰ ਹਾਂ ਮੈਂ ਜਿੰਦ ਮੁੱਕ ਜਾਣੀ,
ਦੁੱਖ ਨਹੀਂ ਮੁੱਕਣੇ, ਕੱਡਿਆਂ ਪਰੋਇਆ ਹਾਰ ਹਾਂ ਮੈਂ
 
Top