UNP

Gurnam Bhullar - Heer Jehiya Kurian (Punjabi Font)

Go Back   UNP > Contributions > Lyrics > Punjabi Lyrics

UNP Register

Old 29-Jul-2014
sukh panech
 
Gurnam Bhullar - Heer Jehiya Kurian (Punjabi Font)

,ਨਸ਼ਾ ਨੈਣਾਂ ਚੋਂ ਲੋਹੜਿਆਂ ਦਾ ਚੱਖ ਲਈਏ ,
ਸਾਨੂੰ ਹੁਣ ਸ਼ਰਾਬ ਦੀ ਲੋਡ਼ ਨਾਹੀ ,
ਜਾਨ ਲੈਣ ਲਈ ਸੱਜਣਾਂ ਦੀ ਅਦਾ ਕਾਫ਼ੀ ,
ਸਾਨੂੰ ਤੇਜ਼ ਹਥਿਆਰ ਦੀ ਲੋਡ਼ ਨਾਹੀ ...

ਕੋਲੋਂ ਜਦੋਂ ਲੰਘਦੀਆਂ ਨੇ ,
ਜਿੰਦ ਸੂਲੀ ਟੰਗਦੀਆਂ ਨੇ,
ਕੋਲੋਂ ਜਦੋਂ ਲੰਘਦੀਆਂ ਨੇ ,
ਜਿੰਦ ਸੂਲੀ ਟੰਗਦੀਆਂ ਨੇ,
ਮਿੱਠਾ ਜਿਹਾ ਹੱਸਣਾ ਹੱਸ ਕੇ ਨਬਜਾਂ ਰੁਕਵਾਉਦੀ,ਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ ,
ਹੀਰ ਜਿਹੀਆਂ ਕੁੜੀਆਂ ,ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ .....

ਸੱਸੀ ਕੋਈ ਸੋਹਣੀ ਯਾਰੋ ਬੱਦਲੀ ਬਣ ਵਰਦੀ ਏ,
ਤੱਕ ਤੱਕ ਕੇ ਖਿੜਦੇ ਹਾਸੇ ਲੋਰ ਜਿਹੀ ਚੜਦੀ ਏ,
ਸੱਸੀ ਕੋਈ ਸੋਹਣੀ ਯਾਰੋ ਬੱਦਲੀ ਬਣ ਵਰਦੀ ਏ,
ਤੱਕ ਤੱਕ ਕੇ ਖਿੜਦੇ ਹਾਸੇ ਲੋਰ ਜਿਹੀ ਚੜਦੀ ਏ,
ਮੁੰਡਿਆਂ ਦੀ ਅੱਖ ਸ਼ਿਕਾਰੀ ,
ਮੁੰਡਿਆਂ ਦੀ ਅੱਖ ਸ਼ਿਕਾਰੀ ਅੌਹ ਫ਼ਿਰ ,ਪਛਤਾੳੁਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ ,
ਹੀਰ ਜਿਹੀਆਂ ਕੁੜੀਆਂ ,ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ .....

ਹਰ ਇੱਕ ਦੇ ਸੁਪਨੇ ਦੇ ਵਿੱਚ ਕੋਈ ਨਾ ਕੋਈ ਵਸਦੀ ਏ,
ਅੱਖਾਂ ਚੋਂ ਸਭ ਕੁੱਝ ਕਹਿੰਦੀ ਮੂੰਹੋਂ ਨਾ ਦੱਸਦੀ ਏ,
ਹਰ ਇੱਕ ਦੇ ਸੁਪਨੇ ਦੇ ਵਿੱਚ ਕੋਈ ਨਾ ਕੋਈ ਵਸਦੀ ਏ,
ਅੱਖਾਂ ਚੋਂ ਸਭ ਕੁੱਝ ਕਹਿੰਦੀ ਮੂੰਹੋਂ ਨਾ ਦੱਸਦੀ ਏ,
ਨੀਂਦ ਵੀ ਉੱਡ-ਪੁੱਡ ਜਾਂਦੀ ,
ਨੀਂਦ ਵੀ ਉੱਡ-ਪੁੱਡ ਜਾਂਦੀ ਚੇਤੇ ਜਦੋਂ ਅਾਉਂਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ ,
ਹੀਰ ਜਿਹੀਆਂ ਕੁੜੀਆਂ ,ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ ....
,
ਦਿਲਾਂ ਨਾਲ ਖੇ,ਡਦੀਆਂ ਕੁੱਝ ਵਾਦੇ ਦੀਆਂ ਪੱਕੀਆਂ ਨੇ,
"ਭੁੱਲਰ" ਜਿਹਿਆਂ ਨੇ ਵੀ ਆਸਾਂ ਇਹਨਾਂ ਤੇ ਰੱਖੀਆਂ ਨੇ,
ਦਿਲਾਂ ਨਾਲ ਖੇ,ਡਦੀਆਂ ਕੁੱਝ ਵਾਦੇ ਦੀਆਂ ਪੱਕੀਆਂ ਨੇ,
"ਭੁੱਲਰ" ਜਿਹਿਆਂ ਨੇ ਵੀ ਆਸਾਂ ਇਹਨਾਂ ਤੇ ਰੱਖੀਆਂ ਨੇ,
ਹੱਸ-ਹੱਸ ਕੇ ਲਾਉਦੀਆਂ ਪਹਿਲਾਂ ,
ਹੱਸ-ਹੱਸ ਕੇ ਲਾਉਦੀਆਂ ਪਹਿਲਾਂ ਰੋ-ਰੋ ਤੜਫਾਉਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ ,
ਹੀਰ ਜਿਹੀਆਂ ਕੁੜੀਆਂ ,ਯਾਰੋ ਫ਼ਿਰ ਇਸ਼ਕ ਜਗਾਉਂਦੀਆਂ ਨੇ,
ਹੀਰ ਜਿਹੀਆਂ ਕੁੜੀਆਂ ਯਾਰੋ .....

Old 31-Jul-2014
[JUGRAJ SINGH]
 
Re: Gurnam Bhullar - Heer Jehiya Kurian (Punjabi Font)

atttttttttt

Post New Thread  Reply

« Killa - Jimmy Wraich ft. HRC | ਹੋਰ ਲੱਭ ਲਈ - ਸਨੀ ਸੋਢੀ - ਬੰਟੀ ਰਾਮਗੜ੍ਹ ਭੁੱਲਰ (Punjabi Verson) »
X
Quick Register
User Name:
Email:
Human Verification

UNP