Lyrics Amrit Maan : Muchh Te Mashook (Punjabi Fonts)

ਰੁੱਖ਼ ਸਮੇਂ ਦੀ ਹਵ਼ਾ ਦਾ ਭਾਵੇਂ ਹੋਰ ਏ,
ਹਾਲੇ ਤੱਕ ਇਹ ਜ਼ਮੀਰਾਂ ਨਹੀਂਉ ਵਿਕੀਆਂ।
ਦਿਲੋਂ ਧੰਨਵਾਦੀ ਉਸ ਰੱਬ ਦੇ,
ਜਿਹਨੇਂ ਖ਼ੂਨ ਵਿੱਚ ਪਾਲਿਸ਼ਾਂ ਨੀ ਲਿਖ਼ੀਆਂ।
ਮਨ ਮਿਲ਼ਦੇ ਨੀ ਹੱਥ ਵੀ ਮਿਲ਼ਾਈਏ ਨਾ,
ਪਹਿਲੇ ਦਿਨ ਤੋਂ ਹੀ ਠੁੱਕ ਰੱਖ਼ੀ ਆ।
ਲੋਕਾਂ ਨੇ ਮਸ਼ੂਕ ਰੱਖ਼ੀ ਹੋਣੀ ਐ,
ਪਰ ਮਿੱਤਰਾਂ ਨੇ ਮੁੱਛ ਰੱਖ਼ੀ ਆ।


ਵਾਹਲਾ ਤੱਤਾ ਖਾਣ ਦੇ ਸ਼ੌਕੀਨ ਨਹੀਂ,
ਅਸੀਂ ਖ਼ਾਨੇ ਆ ਸ਼ਿਕਾਰ ਸਦਾ ਠਾਰ ਕੇ।
ਵਿਰਸੇ 'ਚ ਮਿਲੀ ਬਾਪ਼-ਦਾਦੇ ਤੋਂ,
ਕਦੇ ਮਿਲੀ ਨਾ ਦਲੇਰੀ ਦੰਡ ਮਾਰ ਕੇ।
ਖੁੱਲਾ ਖਾਨੇ ਆਂ 'ਤੇ ਗੁਰੂ ਘਰ ਜਾਨੇ ਆ,
ਬਾਬੇ ਨਾਨਕ ਨੇ ਸੁੱਖ਼ ਰੱਖ਼ੀ ਆ।
ਲੋਕਾਂ ਨੇ ਮਸ਼ੂਕ ਰੱਖ਼ੀ ਹੋਣੀ ਐ,
ਪਰ ਮਿੱਤਰਾਂ ਨੇ ਮੁੱਛ ਰੱਖ਼ੀ ਆ।


ਓਹ ਹੁੰਦੀ ਮੋਹਨਵਰ ਬੰਦਿਆਂ 'ਚ ਗਿਣਤੀ,
ਅੱਖ਼ ਮੈਲ਼ੀ ਨਾ ਕਦੇ ਵੀ ਅਸੀਂ ਰੱਖ਼ੀਏ।
ਜਿਹੜੀ ਕਰਮਾਂ 'ਚ ਹੋਈ ਬੇਬੇ ਲੱਭ ਦਊ,
ਲਾਵਾਂ ਲੈਣ 'ਚ ਸਦਾ ਯਕੀਨ ਰੱਖ਼ੀਏ।
ਓਹ ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ,
ਨਾਂ ਹੀ ਜਿਸਮਾਂ ਦੀ ਭੁੱਖ਼ ਰੱਖੀ ਆ।
ਲੋਕਾਂ ਨੇ ਮਸ਼ੂਕ ਰੱਖ਼ੀ ਹੋਣੀ ਐ,
ਪਰ ਮਿੱਤਰਾਂ ਨੇ ਮੁੱਛ ਰੱਖ਼ੀ ਆ।


ਓਹ ਦੋ-ਤਿੰਨ ਯਾਰ ਜਿਹੜੇ ਖ਼ਾਸ ਨੇ,
ਬੱਸ ਉਹਨਾਂ ਨਾਲ਼ ਮਿਲਦੀ ਐ ਮੱਤ ਬਈ।
ਸਭ ਨੂੰ ਬੁਲਾ ਲਈਦਾ ਹੱਸਕੇ,
ਭੇਦ ਦਿਲ ਵਾਲ਼ਾ ਦਈ ਦਾ ਏ ਘੱਟ ਬਈ।
ਓਹ ਤਾਹੀਂ ਮਾਨ ਗੋਨਿਆਂ ਆਲ਼ੇ ਨੇ,
ਮੈਂ ਕਿਹਾ ਲੱਲੀ-ਛੱਲੀ ਡੁੱਕ ਰੱਖ਼ੀ ਆ।
ਲੋਕਾਂ ਨੇ ਮਸ਼ੂਕ ਰੱਖ਼ੀ ਹੋਣੀ ਐ,
ਪਰ ਮਿੱਤਰਾਂ ਨੇ ਮੁੱਛ ਰੱਖ਼ੀ ਆ।​
 
Top