UNP

ਪਰਦੇਸ

Go Back   UNP > Contributions > Lyrics > Punjabi Lyrics

UNP Register

 

 
Old 16-Aug-2012
Baljot Gill
 
ਪਰਦੇਸ

ਆਸਾ ਨਾਲ ਸੀ ਪੁੱਤ ਪਰਦੇਸ ਤੋਰਿਆ,
ਆਹ ਹੌਣੀ ਹੋਜੂ ਜਰਾ ਵੀ ਨਾ ਗੋਰਿਆ,
ਕਿਹੋ ਜਿਹੀ ਲੇਖਾ ਚ, ਲਿਖਾਈ,
ਪੁੱਤਾ ਵੇ ਪਰਦੇਸਾ ਚੋ ਤੇਰੀ ਲ਼ਾਸ਼ ਵੀ ਨਾ ਘਰ ਆਈ,


ਪਿਹਲਾ ਪਾਪੀ ਏਜੰਟਾ ਨੇ ਕਿੰਨੇ ਸੁਪਨੇ ਦਿਖਾਏ ਵੇ,
ਪੈਸੇ ਲਈ ਪਾਪੀਆ ਨੇ ਬੇਗਾਨੇ ਪੁੱਤ ਮਰਵਾਏ ਵੇ,
ਕਿਵੇ ਲੈਦੇ ਨੇ ਪਚਾ ਪਾਪਾ ਦੀ ਕਮਾਈ,
ਪੁੱਤਾ ਵੇ ਪਰਦੇਸਾ ਚੋ ਤੇਰੀ ਲ਼ਾਸ਼ ਵੀ ਨਾ ਘਰ ਆਈ,


ਡੁੰਘੇ ਸਮੁਦਰਾ ਚ ਦਿੰਦੇ ਨੇ ਡਬੋ ਵੇ,
ਮਰਵਾ ਦਿੰਦੇ ਬਾਡਰਾ ਤੇ ਬਚਦੇ ਨੇ ਜੋ ਵੇ,
ਤੈਨੂੰ ਖੋਰੇ ਕਿਵੇ ਹੌਣੀ ਹੋਉ ਆਈ,
ਪੁੱਤਾ ਵੇ ਪਰਦੇਸਾ ਚੋ ਤੇਰੀ ਲ਼ਾਸ਼ ਵੀ ਨਾ ਘਰ ਆਈ,


ਮਿਹਨਤਾ ਦੇ ਮੁ੍ੱਲ ਜੇ ਇੱਥੇ ਗਿੱਲ ਪੈਣ ਵੇ,
ਕਿਉ ਪੁਤਾ ਲਈ ਮੌਤ ਮੁ੍ੱਲ ਲੈਣ ਵੇ,
ਨਾਲੇ ਪੁਤ ਮੁੱਕ ਜਾਂਦੇ ਨਾਲੇ ਮਾਂ ਵਰਗੀ ਜਮੀਨ ਗਵਾਈ,
ਪੁੱਤਾ ਵੇ ਪਰਦੇਸਾ ਚੋ ਤੇਰੀ ਲ਼ਾਸ਼ ਵੀ ਨਾ ਘਰ ਆਈ,

Post New Thread  Reply

« ਪੰਜਾਬ... | Note Te Photo Pagh Wale Sardaran Di - Sukhshinder Shinda »
X
Quick Register
User Name:
Email:
Human Verification


UNP