gulam

ਦੂਜੇ ਲਈ ਇਹ ਆਮ, ਜਾਂ ਫੁਕਰਾਪੰਤੀ ਵਾਲੀ ਗੱਲ ਹੋਵੇਗੀ...ਪਰ ਸਾਡੇ ਵਰਗੇ ਜਿੰਦਗੀ ਦੇ ਝੰਬਿਆਂ ਲਈ ਇਹੀ ਤਾਂ ਜਿਉਣ ਦੇ ਪਲ ਹੁੰਦੇ ਨੇ ....ਅੱਜ ਇੱਕ ਫੋਨ ਕਾਲ ਆਈ; ''ਹੈਲੋ ! ਮੈਂ ਤਰਸੇਮ ਬੋਲਦਾ ਆਂ ...ਜੇਲ ਆਲਾ।'' ਮੈਂ ਜਿੰਮ 'ਚ ਉਛਲ ਪਿਆ, ਸਭ ਕੁਝ ਵਿਚਾਲੇ ਛੱਡ ਦਿੱਤਾ (ਆਮ ਤੌਰ 'ਤੇ ਮੈਂ ਕਸਰਤ ਨਹੀਂ ਛੱਡਦਾ, ਭਾਵੇਂ ਕੁਝ ਵੀ ਹੋਵੇ), ਕਿਉਂਕਿ ਇਹ ਬਾਈ ਮੇਰੇ ਲਈ ਫਰਿਸ਼ਤੇ ਤੋਂ ਘੱਟ ਨਹੀਂ ਸੀ ....ਬਾਈ ਤਰਸੇਮ ਜੇਲ ਪੁਲਸ ਦਾ ਕਰਮਚਾਰੀ ਹੈ,ਤੇ 2007 ਵਿਚ ਮੈਂ ਇਨਾਂ ਦੀ ਹਿਰਾਸਤ ਵਿਚ ਫਿਰੋਜਪੁਰ ਜੇਲ 'ਚ ਬਤੌਰ ਸਜ਼ਾ ਯਾਫ਼ਤਾ ਕੈਦੀ ਹੁੰਦਾ ਸੀ ....ਮੈਂ ਦਿਨ-ਰਾਤ ਜੇਲ ਦੇ ਲੰਗਰ 'ਚ ਫੁੱਲਿਆਂ ਵਾਂਗ ਭੁੱਜਦਾ ਸੀ, ਕਿਉਂਕਿ ਦੂਜੇ ਲੰਗਰ ਪਕਾਉਣ ਵਾਲੇ ਸ਼ੋਸ਼ਣ ਕਰਨ ਲਈ, ਮੈਨੂੰ ਬਹੁਤ ਦੁਖ ਦੇਂਦੇ ਸੀ ....ਫੇਰ ਵੀ ਸਮਾਂ ਕੱਢਕੇ ਬਾਈ ਤਰਸੇਮ ਹੋਰਾਂ ਨਾਲ ਮੈਂ ਸ਼ਾਮ ਨੂੰ ਵਾਲੀਬਾਲ ਖੇਡਣ ਆ ਜਾਂਦਾ... ਬਾਈ ਹੋਰਾਂ ਨਾਲ ਦੋਸਤੀ ਹੋ ਗਈ ਤੇ ਇਨਾਂ (ਬਾਈ ਤਰਸੇਮ ਤੇ ਮੇਰੇ ਗੁਆਂਢ ਪਿੰਡ ਦਾ ਬਾਈ ਸਤੀਸ਼) ਨੇ ਰੱਤ ਪੀਣੀਆਂ ਜੋਕਾਂ ਤੋਂ ਮੇਰੀ ਜਾਨ ਛੁਡਾ ਕੇ ਸੌਖੇ ਕੰਮ ਲੁਆ ਦਿੱਤਾ ...ਇਹ ਮੇਰੇ ਲਈ ਬਹੁਤ ਵੱਡਾ ਅਹਿਸਾਨ ਸੀ ....ਅੱਜ ਬਾਈ ਦਾ ਫੋਨ ਆਇਆ ਤੇ ਕਹਿੰਦਾ ''ਓਏ, ਮਿੰਟੂ ! ਤੂੰ ਤਾਂ ਕਮਾਲ ਕਰ'ਤੀ ਓਏ !!ਤੇਰੀ ਕਿਤਾਬ ਪੜੀ, ਤੂੰ ਤਾਂ ਹੀਰਾ ਬਣ ਗਿਆ ਯਾਰ, ਮੈਂ ਤੇ ਤੇਰਾ ਫੈਨ ਹੋ ਗਿਆ।'' ਇਹ ਬੋਲ ਮੇਰੇ ਲਈ ਖ਼ੁਦ ਨੂੰ ਖ਼ੁਦ 'ਤੇ ਫਖਰਸ਼ੀਲ ਕਰਨ ਵਾਲੇ ਸਨ....ਮੈਂ ਜਿੰਨਾਂ ਕੋਲ ਗੁਲਾਮ ਦੇ ਤੌਰ 'ਤੇ ਰਿਹਾ, ਅੱਜ ਉਹ ਮੈਨੂੰ ਬਰਾਬਰਤਾ ਦਾ ਮਾਣ ਦੇ ਰਹੇ ਹਨ...ਇਹ ਸਭ ਇੱਕ ਵਿਚਾਰ ਦੀ ਤਬਦੀਲੀ ਦਾ ਅਸਰ ਹੈ ...ਜੋ ਏਸ ਰਾਹ (ਨਸ਼ਾ/ਜ਼ੁਰਮ) ਤੁਰ ਰਹੇ ਨੇ, ਉਨਾਂ ਨੂੰ ਮੈਂ ਅਪੀਲ ਕਰਾਂਗਾ; ਜੇ ਇੱਕ ਵਿਚਾਰ ਬਦਲ ਲਵੋ ਤਾਂ ਗਰੰਟੀ ਹੈ ਸੰਸਾਰ ਬਦਲ ਜਾਵੇਗਾ !!!!!!!!!!!!!!!!!!
-ਮਿੰਟੂ ਗੁਰੂਸਰੀਆ
 
Top