ਬਜ਼ੁਰਗ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਰੱਬ ਨਾ ਕਰੇ ਕੀ ਇਹ ਦਿਨ ਕਿਸੀ ਤੇ ਆਵੇ ! (ਸੱਤਰ ਕੁ ਸਾਲ ਦੇ ਬੂਢ਼ੇ ਹੱਡਕਿਰਤ ਸਿੰਘ ਨੂੰ ਰਿਕਸ਼ੇ ਤੇ ਮਾਲ ਲੈ ਜਾਂਦੇ ਵੇਖ ਕੇ ਕੁਲਜੀਤ ਸਿੰਘ ਬੋਲਿਆ)

ਹੱਡਕਿਰਤ ਸਿੰਘ ਦੇ ਕੰਨਾ ਵਿਚ ਇਹ ਆਵਾਜ਼ ਇੱਕ ਧਮਾਕੇ ਵਾਂਗ ਗੂਂਜੀ ਤੇ ਉਸਨੇ ਰਿਕਸ਼ਾ ਰੋਕ ਦਿੱਤਾ !

ਹੱਡਕਿਰਤ ਸਿੰਘ : ਬੇਟਾ ਤੁਸੀਂ ਇੰਜ ਕਿਉਂ ਕਿਹਾ ਕੀ “ਰੱਬ ਨਾ ਕਰੇ ਕੀ ਇਹ ਦਿਨ ਕਿਸੀ ਤੇ ਆਵੇ?”

ਕੁਲਜੀਤ ਸਿੰਘ (ਥੋੜਾ ਜਿਹਾ ਅਸਹਿਜ ਜਿਹਾ ਹੁੰਦਾ ਹੋਇਆ) : ਓਹ ਬਾਬਾ ਜੀ, ਮੈਂ ਕਹ ਰਿਹਾ ਸੀ ਕੀ ਤੁਸੀਂ ਬੁਢਾਪੇ ਵਿਚ ਵੀ ਮਜ਼ਦੂਰੀ ਕਰ ਰਹੇ ਹੋ ! ਮੈਨੂੰ ਬਹੁਤ ਦੁਖ ਲੱਗਾ ਹੈ !

ਹੱਡਕਿਰਤ ਸਿੰਘ : ਪੁੱਤਰ ਦੁੱਖ ਤਾਂ ਤੱਦ ਮਨਾ ਜੇਕਰ ਮੈਂ ਭੀਖ ਮੰਗਦਾ ਹੋਵਾਂ ! ਮੇਰਾ ਗੁਰੂ ਸਿਖਾਉਂਦਾ ਹੈ ਕਿਰਤ ਕਰਨਾ ! ਸਿਖਾਉਂਦਾ ਹੀ ਨਹੀ ਬਲਕਿ ਆਪ ਆਪਣੀ ਹੱਡੀਆਂ ਤੇ ਵਰਤਾ ਕੇ ਵਿਖਾਉਂਦਾ ਹੈ ਜਦੋਂ ਓਹ ਕਰਤਾਰਪੁਰ ਸਾਹਿਬ ਵਿਚ ਖੇਤੀ ਕਰਦਾ ਹੈ ! ਕਿਰਤੀ ਗੁਰੂ ਦਾ ਸਿੱਖ ਕਦੀ ਭਿਖਾਰੀ ਨਹੀ ਹੋ ਸਕਦਾ ! ਗੁਰੂ ਕਰੇ ਕੀ ਆਖਿਰੀ ਸਾਹ ਤਕ ਹੱਡ-ਗੋਡੇ ਕੰਮ ਕਰਦੇ ਰਹਿਣ ਅੱਤੇ ਮੈਂ ਤੁਰਦਾ ਫਿਰਦਾ ਹੀ ਇਥੋਂ ਕੂਚ ਕਰਾਂ !

ਕੁਲਜੀਤ ਸਿੰਘ : ਆਖਿਰੀ ਸਾਹ ਤਕ ਮਿਹਨਤ ਕਰਕੇ ਰੋਟੀ ਖਾਉਣ ਵਾਲੇ ਤੁਹਾਡੇ ਵਰਗੇ ਬਜੁਰਗਾਂ ਨੂੰ ਨਮਸ਼ਕਾਰ ! ਵਾਕਈ ਹੀ ਤੁਸੀਂ ਕੋਈ ਭੀਖ ਨਹੀ ਮੰਗ ਰਹੇ .. ਬਲਕਿ ਕਿਰਤ ਕਰਕੇ ਨਿਰਬਾਹ ਕਰ ਰਹੇ ਹੋ ! ਰੱਬ ਤੁਹਾਨੂੰ ਆਖਿਰੀ ਦੰਮ ਤਕ ਕਿਸੀ ਦਾ ਮੁਹਤਾਜ਼ ਨਾ ਬਣਾਵੇ ! ਤੁਸੀਂ ਮੈਨੂੰ “ਕਿਰਤੀ ਗੁਰੂ” ਦੀ ਗੱਲ ਦੱਸ ਕੇ ਬਹੁਤ ਵੱਡੀ ਹਿੰਮਤ ਦਿੱਤੀ ਹੈ !

ਹੱਡਕਿਰਤ ਸਿੰਘ : ਚੰਗਾ ਕਾਕਾ ! ਮੈਂ ਚਲਿਆ ਆਪਨੇ ਗੁਰੂ ਦੇ ਰਾਹ ! (ਮਨ ਹੀ ਮਨ ਗੁਰੂ ਦੇ ਰਾਹ ਗੁਰਬਾਣੀ ਦੇ ਕਿਸੀ ਸ਼ਬਦ ਦੇ ਭਾਓ-ਅਰਥਾਂ ਦੀਆਂ ਤੰਦਾ ਖੋਲਦਾ ਹੋਇਆ ਆਪੇ ਰਾਹ ਪੈਂਦਾ ਹੈ)
 
tfs dj 22....mere naal v sahmna ho chukea ida de hi ik kirti bajurg da..te ohna di age v kam se kam 80 saal huni :-)
 
Top