ਅੰਦਰ-ਬਾਹਰ / ਬਲਵਿੰਦਰ ਸਿੰਘ ਬਾਈਸਨ

→ ✰ Dead . UnP ✰ ←

→ Pendu ✰ ←
Staff member
ਸਾਰੀਆਂ ਲਾਈਟਾਂ ਬੰਦ ਕਰ ਦਿਓ, ਬਲੈਕ ਆਉਟ ਕਰ ਦਿਓ ! ਹੁਣ ਅਸੀਂ ਹਨੇਰੇ ਵਿਚ ਗੁਰੂ ਕੇ ਕੀਰਤਨ ਅਤੇ ਗੁਰ ਮੰਤਰ ਦਾ ਅਨੰਦੁ ਮਾਣਾਗੇ ! ਹਨੇਰੇ ਵਿਚ ਦਿਲ ਵਧੇਰੇ ਲਗਦਾ ਹੈ ! (ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਬਾਅਦ ਬਲਜੀਤ ਸਿੰਘ ਨੇ ਕਿਹਾ) !

ਜਿਗਿਆਸੂ ਸਿੰਘ : ਵੱਡੀ ਸਾਰੀ ਮਾਫ਼ੀ ਵੀਰੇ .. ਪਰ ਸਿੱਖ ਨੇ ਤਾਂ ਅੰਦਰ ਦੇ ਕਾਲੇ ਨੂੰ (ਬਲੈਕ ਆਉਟ) ਨੂੰ ਰੱਬ ਰੱਬ ਕਰ ਕੇ ਚਿੱਟਾ ਕਰਨਾ ਸੀ …… ਪਰ ਜੇਕਰ ਬਾਹਰ ਵੀ ਕਾਲਾ ਹੀ ਕਰ ਦਿੱਤਾ ਤਾਂ ਤੇ ਅੰਦਰ ਬਾਹਰ ਦੋਵੇਂ ਇੱਕੋ ਜਿਹੇ ਕਾਲੇ ਹੋ ਗਏ ! ਜੇ ਲੋੜ ਹੈ ਤਾਂ ਅਸੀਂ ਅਖਾਂ ਵੀ ਤੇ ਬੰਦ ਕਰ ਸਕਦੇ ਹਾਂ ?

ਬਲਜੀਤ ਸਿੰਘ : ਯਾਰ ਤੁਸੀਂ ਵੀ ਨਾ ? ਹਰ ਗੱਲ ਤੇ ਕਿੰਤੂ-ਪ੍ਰੰਤੂ ਬਹੁਤ ਕਰਦੇ ਹੋ ! ਜਦੋਂ ਵੇਖੋ ਝੰਡਾ ਚੁੱਕ ਕੇ ਖੜੇ ਹੋ ਜਾਂਦੇ ਹੋ !

ਜਿਗਿਆਸੂ ਸਿੰਘ : ਹਨੇਰਾ (ਕਾਲਾ) ਨੇਗੀਟਿਵ ਦਾ ਪ੍ਰਤੀਕ ਹੈ ਤੇ ਰੋਸ਼ਨੀ (ਚਿੱਟਾ) ਪੋਸਿਟਿਵ ਦਾ ਪ੍ਰਤੀਕ ਹੁੰਦਾ ਹੈ ! ਹਮੇਸ਼ਾਂ ਵੇਖੋ ਜੋ ਬੰਦਾ ਬੜਾ ਦੁਖੀ, ਪਰੇਸ਼ਾਨ, ਮਾਯੂਸ ਜਿਹਾ ਹੁੰਦਾ ਹੈ ਉਸਨੂੰ ਹਨੇਰੇ ਵਿਚ ਰਹਿਣਾ ਪਸੰਦ ਆਉਂਦਾ ਹੈ ਤੇ ਜੋ ਬੰਦਾ ਚੜ੍ਹਦੀਕਲਾ ਵਿਚ ਹੁੰਦਾ ਹੈ ਓਹ ਹਮੇਸ਼ਾ ਰੋਸ਼ਨ ਰਹਿੰਦਾ ਹੈ ਤੇ ਖਿੜਿਆ ਹੁੰਦਾ ਹੈ ! ਗੁਰੂ ਮਹਾਰਾਜ ਦਾ ਪ੍ਰਕਾਸ਼ (ਉਜਾਲਾ) ਕਰ ਕੇ ਵੀ ਕਿਓਂ ਅਸੀਂ ਕਾਲਾ ਹਨੇਰਾ ਲਭ ਰਹੇ ਹਾਂ ? ਗੁਰਮਤ ਰਾਹ ਤੇ ਬੜਾ ਹੀ ਰੋਸ਼ਨ ਰਾਹ ਹੈ, ਇਸ ਵਿਚ ਹਨੇਰੇ ਦਾ ਕੀ ਕੰਮ ?

ਬਲਜੀਤ ਸਿੰਘ : ਯਾਰ, ਤੁਸੀਂ ਚੁੱਪ ਚਾਪ ਬੈਠੋ, ਵੇਲੇ ਹੀ ਸਾਰਾ ਮਜ਼ਾ ਖਰਾਬ ਕਰ ਰਹੇ ਹੋ ! ਤੁਹਾਡੇ ਵਰਗੇ ਬੜੇ ਬਾਬੇ ਮਿਲਦੇ ਨੇ ਸਾਨੂੰ ਰੋਜ਼ ! (ਗੁੱਸੇ ਵਿਚ ਜਿਗਿਆਸੂ ਸਿੰਘ ਨੂੰ ਚੁੱਪਚਾਪ ਬੈਠਣ ਲਈ ਕਹਿੰਦਾ ਹੈ ਤੇ ਲਾਈਟਾਂ ਬੰਦ ਕਰ ਦਿੰਦਾ ਹੈ) !
 
Top