Zindagi ...ik yatra

Era

Prime VIP
ਸਖੀਏ !
ਮੈਂ ਸੋਚਾਂ
ਜ਼ਿੰਦਗੀ ਕਿਹੀ ਯਾਤਰਾ
ਜੋ ਅਣਜਾਣੇ ਸ਼ੁਰੂ ਹੋ ਜਾਵੇ !

...ਨਾ ਮੈਂ ਜੰਮਣਾ ਚਾਹਿਆ
ਨਾ ਮੈਂ ਮਰਨਾ ਚਾਹਿਆ
ਨਾ ਮੈਂ ਹੋਣਾ ਚਾਹਿਆ
ਨਾ ਮੈਂ ਰੋਣਾ ਚਾਹਿਆ !

ਇਸ ਯਾਤਰਾ ਦਾ ਮਕਸਦ ਕੀ
ਮੈਨੂੰ ਸਮਝ ਨਾ ਆਇਆ !

…ਜੇ ਇਹ ਆਵਣ ਜਾਵਣ-
ਉਸਦੀ ਮਰਜ਼ੀ-
ਤਾਂ ਮੇਰੀ ਮਰਜ਼ੀ ਕੀ ?
ਮੈਨੂੰ ਸਮਝ ਨਾ ਆਇਆ !

…ਸਖੀ ਇਸ ਯਾਤਰਾ ਦਾ ਮਕਸਦ ਕੀ ?
…ਸਮਝ ਰਹੀ ਹਾਂ !
 
Top