Lyrics Zindabad Aashiqi - Sippy Gill

sss_rc

Member
ਕੋਈ ਘਾਟ ਦਿਸੇ ਨਾਂ ਓਸ ਜੱਗ ਉੱਤੇ,
ਇੱਕ ਦੁਨੀਆਂ ਨਵੀਂ ਵਸਾ ਦੇਣਾਂ..
ਜਦ ਮੈਂ ਮਰਜਾਂ ਮੇਰੀ ਕਬਰ ਉੱਤੇ,
women-college ਬਣਵਾ ਦੇਣਾਂ..||

ਮੇਰੀ ਹਿੱਕ ਉੱਤੇ ਵੱਜੇ ਸੈਂਡਲਾਂ ਦੀ ਠੱਕ-ਠੱਕ,
ਭਰ ਜਾਵੇ beauty ਨਾਲ ਸ਼ਮਸ਼ਾਨ ਨੱਕੋ-ਨੱਕ..
ਮਸਤ-ਅਦਾਵਾਂ ਉੱਤੋਂ ਚਾਲ ਨਵਾਬੀ,
ਰਹਿੰਦੇ ਬੁੱਲ੍ਹੀਆਂ ਤੇ ਹਾਸੇ ਪੈਂਦੀ ਬਾਰਿਸ ਤੇਜ਼ਾਬੀ..
ਕਰ ਤਾਜ ਵੀ ਨਾਂ ਕੋਈ ਰੀਸ ਸਕੇ,
ਕੋਈ ਐਸੀ ਕਲੀ ਕਰਾ ਦੇਣਾਂ..
ਜਦ ਮੈਂ ਮਰਜਾਂ ਮੇਰੀ ਕਬਰ ਉੱਤੇ,
women-college ਬਣਵਾ ਦੇਣਾਂ..||

ਮੇਰੇ ਖੂਨ ਦੀ ਬਨਾਉਣਾਂ ਪਹਿਲੇ-ਤੋੜ ਦੀ ਸ਼ਰਾਬ,
ਘੁੱਟ ਪੀਕੇ ਕਹਿਣ ਸੋਹਣੇ ਕਿਆ ਨਸ਼ਾ ਹੈ ਜਨਾਬ..
ਅਸੀਂ ਆਸ਼ਿਕਾਂ ਨੇਂ ਜੱਗ ਉੱਤੋਂ ਹੋਰ ਕੀ ਲੈ ਜਾਣਾਂ,
ਰਹੇ ਕਬਰਾਂ ਦੇ ਉੱਤੇ ਹੁਸਨਾਂ ਦਾ ਆਉਣਾਂ-ਜਾਣਾਂ..
ਕਿਸੇ ਕੋਨੇ ਦੇ ਵਿੱਚ ਮਸਤੀ ਲਈ,
ਛੋਟਾ ਜਿਹਾ ਪੱਬ ਖੁੱਲਵਾ ਦੇਣਾਂ..
ਜਦ ਮੈਂ ਮਰਜਾਂ ਮੇਰੀ ਕਬਰ ਉੱਤੇ,
women-college ਬਣਵਾ ਦੇਣਾਂ..||

ਯਾਰੋ ਕਫ਼ਨ ਦੀ ਥਾਂ ਤੇ ਦੇਓ ਲਾਲ ਫ਼ੁਲਕਾਰੀ,
ਜਾਣਾਂ Sippy ਦਾ ਜਨਾਜ਼ਾ ਕਰੋ ਜਾਗੋ ਦੀ ਤਿਆਰੀ..
ਗੀਤ ਸਗਨਾਂ ਦੇ ਗਾਵੋ ਨਾਂ ਕੋਈ ਹੋਵੇ ਵਿਰਲਾਪ,
ਬਹਿਕੇ ਅਰਥੀ ਦੁਆਲੇ ਕਰੋ ਆਸ਼ਿਕੀ ਦਾ ਜਾਪ..
ਜਿਸ ਰਸਤੇ ਲੰਘਣਾਂ ਅਰਥੀ ਨੇਂ,
ਓਹ ਨੂੰ ਲੜੀਆਂ ਨਾਲ ਸਜਾ ਦੇਣਾਂ..
ਜਦ ਮੈਂ ਮਰਜਾਂ ਮੇਰੀ ਕਬਰ ਉੱਤੇ,
women-college ਬਣਵਾ ਦੇਣਾਂ..||
 
Last edited by a moderator:

V € € R

~Badmassha Vich Shareef~
Re: w0meN-c0LLeGe

i jst lv dis song............. mere siggi ch sher bhi es hi song to aa :)
''jado main marjaa meri kabar utte women college banwa dena''
tfs bro.....
 
Top