zidd aa meri...

ਮੰਜ਼ਿਲਾਂ ਨੂੰ ਆਪਣਾ ਬਨਾਉਣ ਦੀ ,ਜਿੱਦ ਆ ਮੇਰੀ
ਉਦਾਸ ਰਹਿਕੇ ਵੀ ਮੁਸਕਾਉਣ ਦੀ,ਜਿੱਦ ਆ ਮੇਰੀ
ਪਿੱਛੇ ਛੱਡ ਆਇਆ ਹਾਂ ,ਮੈਂ ਹਾਰਾਂ ਤੇ ਜਿੱਤਾਂ
ਪਰ ਹਸਤੀ ਆਪਣੀ ਨੂੰ ਅਜ਼ਮਾਉਣ ਦੀ,ਜਿੱਦ ਆ ਮੇਰੀ
ਬੇ -ਪਰ ਜ਼ਿੰਦਗੀ ਨੂੰ ,ਪਰਵਾਜ਼ ਦੇਣਾ ਚੋਹਂਦਾ ਹਾਂ
ਉਡਾਰੀ ਅੰਬਰਾਂ ਤੀਕਰ ਲਾਉਣ ਦੀ ,ਜਿੱਦ ਆ ਮੇਰੀ
ਖੌਰੇ ਮੇਰੀ ਹਸਤੀ ਨੇਂ ,ਸਦਾ ਗੁਮਨਾਮ ਹੀ ਰਹਿਣਾ
ਵਿੱਚ ਗੁਮਨਾਮੀ ਨਾਮ ਕਮਾਉਣ ਦੀ,ਜਿੱਦ ਆ ਮੇਰੀ
ਇਮਾਨ ਵੇਚ ਕੇ ,ਨਾ ਖੱਟਣਾ ਚਾਹਵਾਂ ਮਹਿਲ ਚੁਬਾਰੇ
ਜ਼ਮੀਰਾਂ ਸੁੱਤਿਆਂ ਨੂੰ ਜਗਾਉਣ ਦੀ ,ਜਿੱਦ ਆ ਮੇਰੀ
ਦਰਦ ਆਪਣੇ ਮੈਂ ,ਮਸ਼ਹੂਰ ਕਰ ਜਾਣੇ ਦੁਨੀਆ ਤੇ
ਸੀਨਾ ਜ਼ਖਮਾਂ ਨਾਲ ਸਜਾਉਣ ਦੀ ,ਜਿੱਦ ਆ ਮੇਰੀ
ਸਿਰ ਤੋੜ ਚੜ੍ਹਾਇਆ,ਮੈਂ ਜ਼ਿੰਦਗੀ ਦੀ ਹਰ ਚਾਹਤ ਨੂੰ
ਮੌਤ ਨਾਲ ਵੀ ਵਫ਼ਾ ਨਿਭਾਉਣ ਦੀ ,ਜਿੱਦ ਆ ਮੇਰੀ

ਮੰਜ਼ਿਲਾਂ ਨੂੰ ਆਪਣਾ ਬਨਾਉਣ ਦੀ ,ਜਿੱਦ ਆ ਮੇਰੀ
ਉਦਾਸ ਰਹਿਕੇ ਵੀ ਮੁਸਕਾਉਣ ਦੀ,ਜਿੱਦ ਆ ਮੇਰੀ...

ਮਨੀਸ਼ ਭਾਰਦਵਾਜ"ਬਾਗੀ"
 
Last edited:
Top