ਜ਼ਿੰਦਗੀ ਸੁਲਝੀ ਹੋਈ ਹੈ, ਇਸ ਨੂੰ ਉਲਝਾਓ ਨਾ

Parv

Prime VIP
http://www.jagbani.com/news/article_438479#
ਸਾਡੀ ਜ਼ਿੰਦਗੀ ਵਿਚ ਅਕਸਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਅਸੀਂ ਬਹੁਤ ਨਿਰਾਸ਼ ਤੇ ਉਦਾਸ ਹੁੰਦੇ ਹਾਂ। ਅਜਿਹੇ ਮੌਕਿਆਂ 'ਤੇ ਸਾਨੂੰ ਖੁਦ ਨੂੰ ਚੰਗੀਆਂ ਚੀਜ਼ਾਂ ਦੀ ਯਾਦ ਦਿਵਾਉਣੀ ਪੈਂਦੀ ਹੈ। ਅਜਿਹਾ ਕਰਨ ਨਾਲ ਨਾਂਹ ਪੱਖੀ ਚੀਜ਼ਾਂ ਆਪਣੇ-ਆਪ ਦੂਰ ਹੋ ਜਾਂਦੀਆਂ ਹਨ, ਤਾਂ ਜਦੋਂ ਵੀ ਉਦਾਸੀ ਤੇ ਨਿਰਾਸ਼ਾ ਦੇ ਬੱਦਲ ਛਾ ਜਾਣ ਤਾਂ ਹੇਠ ਲਿਖੀਆਂ 10 ਗੱਲਾਂ ਯਾਦ ਰੱਖੋ :
1. ਸਮਾਂ ਸਾਰੇ ਜ਼ਖਮ ਭਰ ਦਿੰਦਾ ਹੈ।
2. ਮੌਕੇ ਹਰ ਜਗ੍ਹਾ ਹਨ।
3. ਦੁਨੀਆ ਵਿਚ ਚੰਗੇ ਲੋਕਾਂ ਦੀ ਕਮੀ ਨਹੀਂ, ਜੋ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਤੁਹਾਨੂੰ ਪ੍ਰੇਰਿਤ ਕਰ ਸਕਦੇ ਹਨ।
4. ਜੇ ਤੁਹਾਨੂੰ ਆਪਣੇ ਬਾਰੇ ਕੁਝ ਪਸੰਦ ਨਹੀਂ ਤਾਂ ਉਸ ਨੂੰ ਤੁਸੀਂ ਕਦੇ ਵੀ ਬਦਲ ਸਕਦੇ ਹੋ।
5. ਕੁਝ ਵੀ ਓਨਾ ਮਾੜਾ ਨਹੀਂ ਹੁੰਦਾ ਜਿੰਨਾ ਨਜ਼ਰ ਆਉਂਦਾ ਹੈ।
6. ਜ਼ਿੰਦਗੀ ਸੁਲਝੀ ਹੋਈ ਹੈ, ਇਸ ਨੂੰ ਉਲਝਾਓ ਨਾ।
7. ਅਸਫਲਤਾਵਾਂ ਤੇ ਗਲਤੀਆਂ ਆਸ਼ੀਰਵਾਦ ਤੇ ਵਰਦਾਨ ਹਨ।
8. 'ਜਾਣ ਦਿਓ ਯਾਰੋ' ਵਾਲਾ ਨਜ਼ਰੀਆ ਅਪਣਾਓ, ਤੁਸੀਂ ਹਮੇਸ਼ਾ ਖੁਸ਼ ਰਹੋਗੇ।
9. ਇਹ ਪੂਰੀ ਸ੍ਰਿਸ਼ਟੀ ਹਮੇਸ਼ਾ ਤੁਹਾਡੇ ਪੱਖ ਵਿਚ ਕੰਮ ਕਰਦੀ ਹੈ, ਨਾ ਕਿ ਵਿਰੋਧ ਵਿਚ।
10. ਹਰ ਅਗਲਾ ਦਿਨ ਤੁਹਾਡੇ ਲਈ ਨਵੀਆਂ ਉਮੀਦਾਂ ਦਾ ਭੰਡਾਰ ਲੈ ਕੇ ਆਉਂਦਾ ਹੈ।
 
Back
Top