Zaildar Thinks.....

Zaildar Pargat Singh

Zaildar Pargat Singh
ਹਮੇਸ਼ਾ ਨੀਵਿਆਂ ਰੁੱਖਾਂ ਨੂ, ਹੀ ਫਲ ਲੱਗਿਆ ਕਰਦੈ
ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ

ਅਸਾਡਾ ਦੋਸ਼ ਨਾ ਕੋਈ, ਤੇ ਉਸ ਨੂੰ ਹੋਸ਼ ਨਾ ਕੋਈ
ਸਜ਼ਾਏ ਮੌਤ ਦਾ ਜਾਰੀ ਸਨਮ ਕਿਓਂ ਫੈਸਲਾ ਕਰਦੈ

ਇਹ ਹੰਝੂ ਵੀ ਸੁਕਾ ਦਿੰਦੈ, ਤੜਪਣਾਂ ਵੀ ਸਿਖਾ ਦਿੰਦੈ
ਕਦੇ ਪਰ ਇਸ ਤੋਂ ਵੀ ਬਦਤਰ, ਗਮਾਂ ਦਾ ਸਿਲਸਿਲਾ ਕਰਦੈ

ਨਾ ਹਿੰਦੂ ਸਿਖ ਮੁਸਲਮਾਂ, ਆਦਮੀਅਤ ਜ਼ਾਤ ਹੈ ਮੇਰੀ
ਮੇਰੇ ਘਰ ਨੂ ਹੀ ਫਿਰ ਕਾਹਤੋਂ ਤਬਾਹ ਇਹ ਜ਼ਲਜ਼ਲਾ ਕਰਦੈ

ਹਮੇਸ਼ਾ ਦਰਦਮੰਦ ਬੋਲੇ, ਨਹੀ ਇਹ ਬੁਜ਼ਦਿਲਾਂ ਦਾ ਕੰਮ
ਕਿ ਉਹ ਯੋਧਾ ਹੀ ਹੁੰਦੈ, ਜੋ ਵਿਖਾਇਆ ਹੌਸਲਾ ਕਰਦੈ

ਤੁਹਾਡੀ ਹੌਸਲਾ ਅਫਜਾਈ ਸਦਕੇ ਕਲਮ ਉਠਦੀ ਹੈ
ਹੈ ਮਿੱਤਰੋ ਆਪ ਦੀ ਕਿਰਪਾ, ਕਿ ਜੈਲੀ ਲਿਖ ਲਿਆ ਕਰਦੈ
 
Last edited by a moderator:

Zaildar Pargat Singh

Zaildar Pargat Singh
ਬੜੇ ਅਥਰੂ ਨੇ ਕੇਰੇ, ਤੇ ਬੜਾ ਹੈ ਦਰ੍ਦ ਜਰਿਆ
ਗਮਾਂ ਨੂ ਦਫਨ ਕਰਕੇ, ਅੱਜ ਮੈਂ ਗੱਡ ਕੇ ਰੱਖ ਦਿਆਂਗਾ

ਨਾ ਮੁੜ ਰੋਣਾ ਪਵੇਗਾ ਨਾ ਉਦਾਸੀ ਆ ਸਕੇਗੀ
ਕਿ ਅੱਜ ਮੈਂ ਸਬ ਦੁੱਖਾਂ ਦਾ ਫਾਹਾ ਵੱਡ ਕੇ ਰੱਖ ਦਿਆਂਗਾ

ਬੜੇ ਹੀ ਹਾਦਸੇ ਵੰਡੇ ਨੇ, ਅਣਹੋਣੀ ਨੇ ਮੈਨੂ
ਕਿਤੇ ਜੇ ਮਿਲ ਗਈ ਤੇ ਜਾਣ ਕੱਡ ਕੇ ਰੱਖ ਦਿਆਂਗਾ........ ਜ਼ੈਲਦਾਰ
 
Last edited by a moderator:
Top