ਯਾਰੀਆਂ ਕਮਾਉਣੀਆਂ ਔਖੀਆਂ ਨੇ

ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ,

ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ, ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ,

ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ,
ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ,

ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ, ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ,

ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ, ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ,

ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ, ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ,

ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ,ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ,

ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ,ਯਾਰੀਆਂ ਕਮਾਉਣੀਆਂ ਔਖੀਆਂ ਨੇ,
ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ....
 
Re: ਯਾਰੀਆਂ ਕਮਾਉਣੀਆਂ ਔਖੀਆਂ ਨੇ, ਇਹ ਕਾਗਜਾਂ ਦੇ ਟੁਕ

wah g wah
 
Re: ਯਾਰੀਆਂ ਕਮਾਉਣੀਆਂ ਔਖੀਆਂ ਨੇ, ਇਹ ਕਾਗਜਾਂ ਦੇ ਟੁਕ

nice ji.....
 
yaari labni hai okhi te fer okhi hai nibhani..sache yar aj kal ni thiyane...
sachiyan laayiyan jina ne, ohna nibhayiyan dilan naal.. ohke ohvi hai bhulane...
sache payar di kadar kariye, te rab nal ralye .. har waqt kahnde ne sayane...
 
Back
Top