writer Gerry .panchhi banna chaawan

ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
ਜਿਸ ਪਾਸੇ ਦਿਲ ਕਰੇ ਮੈਂ ਜਾਵਾਂ
ਨਾ ਸਰਹੱਦਾਂ ਨਾ ਕੋਈ ਰੋਕ ਹੋਉ
ਨਾ ਮਤਲਬੀ ਧੋਖੇਬਾਜ਼ ਲੋਕ ਹੋਉ
ਆਪਣੀ ਮੋਜ਼ ਵਿੱਚ ਮਸਤ ਰਹੂੰਗਾ
ਨਾ ਕਿਸੇ ਨਾਲ ਕੋਈ ਨੋਕ ਝੋਕ ਹੋਉ
ਅੰਬਰਾਂ ਤੱਕ ਮੈਂ ਉਡਾਰੀ ਲਾਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
.
ਨਾ ਲੋੜ ਕੋਈ ਵੰਨ ਸੁਵੰਨਾ ਖਾਣ ਦੀ
ਨਾ ਹੋਉ ਦੁਨੀਆ ਕੋਈ ਮੈਨੂੰ ਜਾਣ ਦੀ
ਖੁੱਲਾ ਆਕਾਸ਼ ਸਾਰਾ ਹੀ ਮੇਰਾ ਹੋਉ
ਨਾ ਕੋਈ ਹੋਉ ਵੰਡ ਮੇਰੇ ਨਾਲ ਕਾਣ ਦੀ
ਹਰ ਸ਼ਹਿਰ ਤੋਂ ਚੋਗਾ ਚੁਗ ਲਿਆਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
.
ਨਾ ਲੋੜ ਕੋਈ ਟਿਕਟ ਕਟਾਉਣ ਦੀ
ਨਾ ਹੀ ਭੀੜ ਚ ਗੱਡੀ ਚਲਾਉਣ ਦੀ
ਜਿੱਥੇ ਦਿਲ ਕਰੂ ਆਰਾਮ ਕਰੂੰਗਾ
ਨਾ ਲੋੜ ਹੋਉ ਦੋਲਤ ਕਮਾਉਣ ਦੀ
ਰੁੱਖ ਦੀ ਟਾਹਣੀ ਤੇ ਮੈਂ ਸੌਂ ਜਾਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
.
ਸੱਭ ਰਿਸ਼ਤਿਆਂ ਤੋਂ ਹੋਉਂ ਆਜ਼ਾਦ ਨੀ
ਜ਼ਿੰਦਗੀ ਮੇਰੀ ਹੋਉਗੀ ਆਬਾਦ ਨੀ
ਨਾ ਹੀਂ ਤਾਹਨੇ ਸੁਣੂੰਗਾ ਲੋਕਾਂ ਦੇ ਮੈਂ
ਨਾ ਵਾਰੀ ਆਉ ਸੱਭ ਤੋਂ ਬਾਦ ਨੀ
ਹਰ ਇੱਕ ਬਾਗ ਮੈਂ ਘੁੰਮ ਕੇ ਆਂਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
.
ਕੀ ਹੁੰਦਾ ਦੁਨੀਆ ਤੇ ਮੈਂ ਜਾਣ ਲਉਂ
ਰਬ ਰਜ਼ਾ ਨੂੰ ਮੈਂ ਫਿਰ ਮਾਣ ਲਉਂ
ਏਥੇ ਸੱਭ ਝੂਠੀਆਂ ਹੀ ਨੇ ਯਾਰੀਆਂ
ਮੈਂ ਹਰ ਇੱਕ ਦੀ ਜ਼ਮੀਰ ਪਛਾਣ ਲਉਂ
ਦੇਖ ਲਉਂ ਟੇਡੀਆਂ ਮੇਡੀਆਂ ਰਾਹਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
.
ਬੈਠ ਵਿੱਚ ਬਾਗ ਮੈਂ ਚੁੰਮ ਲਉਂ ਗੁਲਾਬ ਨੂੰ
ਸੱਸੀ ਨੇ ਮਾਰੀ ਸੀ ਛਾਲ ਦੇਖੂੰ ਝਨਾਬ ਨੂੰ
ਸੱਚੀਆਂ ਮੁਹਬਤਾਂ ਕੀ ਹੁੰਦੀਆਂ ਜਾਣੂੰਗਾ
ਪੁਛੂੰਗਾ ਜਾ ਕਿ ਮੈਂ ਮੇਰੇ ਮਾਨ ਸਾਬ ਨੂੰ
ਫਿਰ ਕੋਈ ਬਾਤ ਇਸ਼ਕ ਦੀ ਪਾਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
.
ਨਾਨਕ ਦਾ ਨਨਕਾਣਾ ਮੈਂ ਦੇਖ ਲਉਂ
ਜਨਮ ਦਾ ਟਿਕਾਣਾ ਫਿਰ ਦੇਖ ਲਉਂ
ਚੁੰਮ ਆਉਂਗਾ ਜਿਥੇ ਪੈਰ ਸੀ ਧਰਿਆ
ਚਰਨਾ ਦੇ ਵਿੱਚ ਮੈਂ ਮੱਥਾ ਟੇਕ ਲਉਂ
"ਗੈਰੀ" ਕੁੱਝ ਐਸੇ ਮੈਂ ਲੇਖ ਲਿਖਾਵਾਂ
ਮੈਂ ਉੱਡਦਾ ਪੰਛੀ ਬਣਨਾ ਚਾਹਵਾਂ
Writer .Gurwinder Singh.Gerry
 

Attachments

  • panchhi.jpg
    panchhi.jpg
    167.9 KB · Views: 87
Top