writer Gerry.kalakaar tadiyan da bhukha

ਕਲਾਕਾਰ ਤਾਂ ਹੁੰਦਾ ਯਾਰੋ ਤਾੜੀਆਂ ਦਾ ਭੁੱਖਾ
ਕਲਾਕਾਰ ਤਾਂ ਹੁੰਦਾ ਯਾਰੋ ਤਾੜੀਆਂ ਦਾ ਭੁੱਖਾ
ਕੋਈ ਆਖਦਾ ਗੁਰਵਿੰਦਰ ਤੇ ਕੋਈ ਆਖਦਾ ਏ ਗੈਰੀ
ਕੋਈ ਆਖਦਾ ਪੇੰਡੂ ਮੈਂਨੂੰ ਤੇ ਕੋਈ ਆਖਦਾ ਸ਼ਾਹਿਰੀ
ਕੋਈ ਆਖਦਾ ਮਿੱਠਾ ਤੇ ਕੋਈ ਆਖਦਾ ਜ਼ਹਿਰੀ
ਜਦੋਂ ਠੋਕ ਗਲ ਕਰਾਂ ਸਭਾਹ ਕਹਿੰਦੇ ਨੇ ਰੁੱਖਾ
ਕਲਾਕਾਰ ਤਾਂ ਹੁੰਦਾ ਯਾਰੋ ਤਾੜੀਆਂ ਦਾ ਭੁੱਖਾ
.
ਜਦੋਂ ਗਲੀਆ ਵਿੱਚੋਂ ਲੰਗ ਜਾਵਾਂ
ਜਿੰਦਾਂ ਸੂਲੀ ਤੇ ਮੈਂ ਟੰਗ ਜਾਵਾਂ
ਜਦੋਂ ਰਾਹ ਵਿੱਚ ਮੈਨੂੰ ਕੋਈ ਰੋਕ ਲਵੇ
ਫਿਰ ਥੋੜਾ ਜਿਹਾ ਮੈਂ ਸੰਗ ਜਾਵਾਂ
ਮੈਥੋਂ ਲੱਗ ਹੀ ਜਾਂਦਾ ਏ ਸ਼ਾਇਰੀ ਦਾ ਤੁੱਕਾ
ਕਲਾਕਾਰ ਤਾਂ ਹੁੰਦਾ ਯਾਰੋ ਤਾੜੀਆਂ ਦਾ ਭੁੱਖਾ
.
ਜਦੋਂ ਲਿਖਣ ਮੈਂ ਬੈਠਦਾ ਹਾਂ ਕਿਸੇ ਕਿਨਾਰੇ
ਚੇਤੇ ਆਉਂਦੇ ਨੇ ਰਾਹ ਵਿੱਚ ਰੁਲ੍ਹਣ ਵਿਚਾਰੇ
ਕਲਮ ਹੱਥ ਵਿੱਚ ਹੋਵੇ ਤਾਂ ਭੁੱਖ ਨਾ ਲੱਗੇ
ਦਿਲ ਭਰ ਆਓਂਦਾ ਏ ਹੰਝੂ ਹੋ ਜਾਣ ਖਾਰੇ
ਸ਼ਾਇਦ ਲੋਕੀ ਤਾਂ ਹੀ ਆਖਦੇ ਨੇ ਮੈਨੂੰ ਸੁੱਕਾ
ਕਲਾਕਾਰ ਤਾਂ ਹੁੰਦਾ ਯਾਰੋ ਤਾੜੀਆਂ ਦਾ ਭੁੱਖਾ
.
ਲਿਖਣ ਦੀ ਆਦਤ ਤਾਂ ਪਹਿ ਗਈ ਯਾਰੋ
ਸੋਚ ਖਿਆਲਾਂ ਚ ਹੁਣ ਬਹਿ ਗਈ ਯਾਰੋ
ਝੱਲਾ ਹੋਇਆ ਲੋਕੀ ਕਹਿੰਦੇ ਹੁਣ ਮੈਨੂੰ
ਅਕਲ "ਗੈਰੀ" ਦੀ ਕਿੱਥੇ ਵਹਿ ਗਈ ਯਾਰੋ
ਲਫਜ਼ਾਂ ਵਾਲਾ ਲੱਗਦਾ ਹੁਣ ਤਾਂ ਰੰਗ ਹੀ ਮੁੱਕਾ
ਕਲਾਕਾਰ ਤਾਂ ਹੁੰਦਾ ਯਾਰੋ ਤਾੜੀਆਂ ਦਾ ਭੁੱਖਾ writer Gurwinder Singh.Gerry
 

Attachments

  • 28012012186.jpg
    28012012186.jpg
    183.3 KB · Views: 177
Top